International

ਖਾਲੀ ਸਟੇਡੀਅਮਾਂ ‘ਚ ਹੀ ਹੋਵੇਗਾ ਆਈ.ਪੀ.ਐਲ.

ਮੁੰਬਈ: BCCI ਦੇ ਮੁਖੀ ਸੌਰਵ ਗਾਂਗੁਲੀ ਨੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਛੇਤੀ ਕਰਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਵੀਰਵਾਰ ਕਿਹਾ ਕਿ IPL ਲਈ ਸਾਰੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਬਿਨਾਂ ਦਰਸ਼ਕਾਂ ਤੋਂ ਟੂਰਨਾਮੈਂਟ ਕਰਾਇਆ ਜਾ ਸਕਦਾ ਹੈ।

ਇਸ ਸਾਲ 29 ਮਾਰਚ ਤੋਂ ਹੋਣ ਵਾਲਾ IPL ਕੋਰੋਨਾ ਵਾਇਰਸ ਕਾਰਨ BCCI ਪਹਿਲਾਂ ਹੀ ਅਣਮਿੱਥੇ ਸਮੇਂ ਲਈ ਟਾਲ ਚੁੱਕਾ ਹੈ। ਇਸ ਸਾਲ ਆਸਟਰੇਲੀਆ ‘ਚ ਹੋਣ ਵਾਲਾ ਟੀ-20 ਵਰਲਡ ਕੱਪ ਵੀ ਟਲ ਸਕਦਾ ਹੈ। ਅਜਿਹੇ ‘ਚ ਉਸ ਦੀ ਥਾਂ ਅਕਤੂਬਰ-ਨਵੰਬਰ ‘ਚ ਆਈਪੀਐਲ ਹੋ ਸਕਦਾ ਹੈ।

ਗਾਂਗੁਲੀ ਨੇ ਕਿਹਾ BCCI ਇਸ ਸਾਲ IPL ਕਰਾਉਣ ਲਈ ਸਾਰੀਆਂ ਸੰਭਾਵਨਾਵਾਂ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਇਸ ‘ਤੇ ਜਲਦ ਕੋਈ ਫੈਸਲਾ ਲਿਆ ਜਾਵੇਗਾ। ਹਾਲ ਹੀ ‘ਚ ਗਾਂਗੁਲੀ ਨੇ ਕਿਹਾ ਸੀ IPL ਦੇ ਰੱਦ ਹੋਣ ਨਾਲ ਬੋਰਡ ਨੂੰ ਕਰੀਬ 4000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

ਉਨ੍ਹਾਂ ਦੱਸਿਆ ਕਿ ਹਾਲ ਹੀ ‘ਚ ਕਈ ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ਨੇ IPL ‘ਚ ਖੇਡਣ ਦੀ ਇੱਛਾ ਜਤਾਈ ਹੈ। ਗਾਂਗੁਲੀ ਨੇ ਸਾਰੀਆਂ ਸਬੰਧਤ ਸੰਸਥਾਵਾਂ ਨੂੰ ਲਿਖੀ ਚਿੱਠੀ ”ਚ ਕਿਹਾ ਬੀਸੀਸੀਆਈ ਸਾਰੀਆਂ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਲਈ ਕੋਵਿਡ-19 ਸਟਡਰਡ ਆਪਰੇਸ਼ਨ ਪ੍ਰੋਸੀਜ਼ਰ ਯਾਨੀ ਹਿਦਾਇਤਾਂ ਤਿਆਰ ਕਰਨ ‘ਤੇ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ BCCI ਦੀ ਕੋਸ਼ਿਸ਼ ਹੈ ਕਿ ਅਗਲੇ ਦੋ ਮਹੀਨਿਆਂ ‘ਚ ਘਰੇਲੂ ਕ੍ਰਿਕਟ ਅਤੇ ਟ੍ਰੇਨਿੰਗ ਸ਼ੁਰੂ ਕੀਤੀ ਜਾਵੇ। ICC ਨੇ ਟੀ20 ਵਰਲਡ ਕੱਪ ਦੇ ਭਵਿੱਖ ਨੂੰ ਲੈਕੇ ਬੁੱਧਵਾਰ ਵਰਚੂਅਲ ਮੀਟਿੰਗ ਕੀਤੀ ਸੀ। ਇਸ ‘ਚ ਵਿਸ਼ਵ ਕੱਪ ਸਬੰਧੀ ਫੈਸਲਾ ਇਕ ਮਹੀਨੇ ਲਈ ਟਾਲ ਦਿੱਤਾ ਗਿਆ ਹੈ।

Related posts

Homeownership in 2025: Easier Access or Persistent Challenges for Canadians?

Gagan Oberoi

Preity Zinta reflects on her emotional and long-awaited visit to the Golden Temple

Gagan Oberoi

ਫਲਸਤੀਨ-ਇਜ਼ਰਾਈਲ ਸਰਹੱਦ ‘ਤੇ ਅਲ-ਜਜ਼ੀਰਾ ਦੇ ਰਿਪੋਰਟਰ ਦੀ ਮੌਤ, ਇਜ਼ਰਾਈਲ ‘ਤੇ ਲੱਗਾ ਦੋਸ਼

Gagan Oberoi

Leave a Comment