Punjab

ਖਾਲਸਾ ਏਡ ਦੇ ਰਵੀ ਸਿੰਘ ਨੇ ਮੋਦੀ ’ਤੇ ਸਾਧਿਆ ਨਿਸ਼ਾਨਾ

ਬੀਤੇ ਦਿਨ ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫਿਰੋਜ਼ਪੁਰ ਵਿੱਚ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਤੇ ਵਾਪਿਸ ਪਰਤ ਗਏ। ਇਸ ਦਾ ਕਾਰਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਿੱਚ ਕੀਤੀ ਗਈ ਕੁਤਾਹੀ ਨੂੰ ਦੱਸਿਆ ਜਾ ਰਿਹਾ ਹੈ। ਭਾਜਪਾ ਇਸ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਇਸੇ ਵਿਚਾਲੇ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਨੇ ਇਸ ਨੂੰ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਇਸ ਨੂੰ ਰੈਲੀ ਰੱਦ ਕਰਨ ਦਾ ਬਹਾਨਾ ਦੱਸਿਆ ਕਿਉਂਕਿ ਰੈਲੀ ਵਿੱਚ ਲੋਕ ਹੀ ਨਹੀਂ ਪਹੁੰਚੇ ਸਨ।
ਰਵੀ ਖਾਲਸਾ ਨੇ ਟਵੀਟ ਕਰਕੇ ਕਿਹਾ ਕਿ ‘ਪਿਆਰੇ ਮੋਦੀ ਜੀ! ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਤੁਹਾਡੀ ਰੈਲੀ ਵਿੱਚ 50 ਕੁ ਲੋਕ ਆਏ ਸਨ। ਆਪਣੇ ਸਿਆਸੀ ਪਤਨ ਲਈ ਬਹਾਨੇ ਬਣਾਉਣੇ ਬੰਦ ਕਰੋ! ਤੁਸੀਂ ਹੁਣ ਸਾਡੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ! ਅੱਗੇ ਵਧੋ!’

Related posts

‘ਆਪ’ ਨੇ ਜਾਰੀ ਕੀਤਾ ਨਵਾਂ ਨਾਅਰਾ… – ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ-ਭਗਵੰਤ ਮਾਨ ਨੂੰ ਦੇਵਾਂਗੇ ਇੱਕ ਮੌਕਾ

Gagan Oberoi

Stop The Crime. Bring Home Safe Streets

Gagan Oberoi

Zomato gets GST tax demand notice of Rs 803 crore

Gagan Oberoi

Leave a Comment