Canada

ਕੰਜ਼ਰਵੇਟਿਵਾਂ ਦੀ ਨਵੀਂ ਸ਼ੈਡੋ ਕੈਬਨਿਟ ਵਿੱਚ ਸ਼ੀਅਰ ਨੂੰ ਦਿੱਤੀ ਗਈ ਥਾਂ

ਓਟਵਾ : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਇਸ ਮਹੀਨੇ ਦੇ ਅੰਤ ਤੱਕ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਹਾਊਸ ਆਫ ਕਾਮਨਜ਼ ਵਿੱਚ ਮੌਜੂਦਗੀ ਨੂੰ ਦਮਦਾਰ ਬਣਾਉਣ ਲਈ ਆਪਣਾ ਸਾਰਾ ਟਿੱਲ ਲਾ ਰਹੇ ਹਨ|
ਕ੍ਰਿਟਿਕਸ ਵਜੋਂ ਵਿਰੋਧੀ ਧਿਰ ਦੇ ਮੂਹਰਲੇ ਬੈਂਚਾਂ ਉੱਤੇ ਕੌਣ ਬੈਠੇਗਾ ਇਸ ਵਿੱਚ ਓਟੂਲ ਨੇ ਆਪਣੀ ਲੀਡਰਸ਼ਿਪ ਕੈਂਪੇਨ ਵਿੱਚ ਸਾਥ ਦੇਣ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਵਿਰੋਧੀਆਂ ਦਾ ਸਾਥ ਦਿੱਤਾ ਸੀ| ਇਸ ਤੋਂ ਇਲਾਵਾ ਓਟੂਲ ਵੱਲੋਂ ਉਨ੍ਹਾਂ ਕੰਜ਼ਰਵੇਟਿਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਹੜੇ ਲੀਡਰਸ਼ਿਪ ਦੌੜ ਵਿੱਚ ਬਿਲਕੁਲ ਨਿਊਟਰਲ ਰਹੇ ਸਨ|
ਇਨ੍ਹਾਂ ਵਿੱਚ ਪਾਰਟੀ ਦੇ ਸਾਬਕਾ ਆਗੂ ਐਂਡਰਿਊ ਸ਼ੀਅਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਇਨਫਰਾਸਟ੍ਰਕਚਰ ਕ੍ਰਿਟਿਕ ਵਜੋਂ ਸੇਵਾ ਨਿਭਾਉਣਗੇ, ਓਨਟਾਰੀਓ ਦੇ ਪਿਏਰੇ ਪੋਈਲਿਵਰ, ਜੋ ਕਿ ਵਿੱਤ ਕ੍ਰਿਟਿਕ ਬਣੇ ਰਹਿਣਗੇ, ਅਲਬਰਟਾ ਤੋਂ ਐਮਪੀ ਮਿਸੇæਲ ਰੈਂਪਲ ਗਾਰਨਰ, ਜੋ ਕਿ ਸਿਹਤ ਕ੍ਰਿਟਿਕ ਵਜੋਂ ਭੂਮਿਕਾ ਨਿਭਾਉਣਗੇ|
ਓਨਟਾਰੀਓ ਤੋਂ ਐਮਪੀ ਮਾਈਕਲ ਚੌਂਗ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਕੰਜਰਵੇਟਿਵ ਪਾਰਟੀ ਦਾ ਕ੍ਰਿਟਿਕ ਬਣਾਇਆ ਜਾ ਰਿਹਾ ਹੈ| ਇਸ ਨੂੰ ਸੱਭ ਤੋਂ ਵੱਡੇ ਮੰਤਰਾਲਿਆਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ| ਇਹ ਉਹ ਪੋਰਟਫੋਲੀਓ ਹੈ ਜਿਹੜਾ 2017 ਵਿੱਚ ਓਟੂਲ ਨੂੰ ਸੌਂਪਿਆ ਗਿਆ ਸੀ| ਉਸ ਸਾਲ ਉਹ ਸ਼ੀਅਰ ਹੱਥੋਂ ਲੀਡਰਸ਼ਿਪ ਦੌੜ ਹਾਰ ਗਏ ਸਨ|
ਪਿਛਲੇ ਮਹੀਨੇ ਲੀਡਰਸ਼ਿਪ ਦੌੜ ਵਿੱਚ ਜਿੱਤ ਹਾਸਲ ਕਰਨ ਵਾਲੇ ਓਟੂਲ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਹਿਲੀ ਵਾਰੀ ਬੁੱਧਵਾਰ ਨੂੰ ਇੱਕਠੇ ਹੋਣਗੇ| ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਓਟੂਲ ਨੇ ਆਖਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਅਸੀਂ ਮਿਹਨਤੀ ਕੈਨੇਡੀਅਨਾਂ ਨੂੰ ਪਹਿਲ ਦੇਵਾਂਗੇ ਤੇ ਆਪਣੇ ਦੇਸ਼ ਨੂੰ ਇਸ ਸੰਕਟ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਦੇਸ਼ ਦਾ ਮੁੜ ਨਿਰਮਾਣ ਕਰਾਂਗੇ|

Related posts

ਕੈਨੇਡਾ ‘ਚ ਕੋਰੋਨਾਵਾਇਰਸ ਕੇਸ ਜ਼ਿਆਦਾਤਰ ਅਮਰੀਕਾ ਨਾਲ ਹੀ ਜੁੜ੍ਹੇ ਹੋਏ ਹਨ : ਰਿਪੋਰਟ

Gagan Oberoi

Approach EC, says SC on PIL to bring political parties under anti-sexual harassment law

Gagan Oberoi

ਕੈਲਗਰੀ ਦੇ ਤੀਜੇ ਹਸਪਤਾਲ ਰੌਕੀਵਿਊ ਹਸਪਤਾਲ ‘ਚ ਮਿਲੇ 2 ਕਰੋਨਾਵਾਇਰਸ ਦੇ ਕੇਸ

Gagan Oberoi

Leave a Comment