Entertainment

ਕੰਗਨਾ ਨੂੰ ਨਹੀਂ ਹੈ ‘ਦਿ ਡਰਟੀ ਪਿਕਚਰ’ ਛੱਡਣ ਦਾ ਮਲਾਲ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੰਗਨਾ ਰਣੌਤ ਹਰ ਗੱਲ ਦਾ ਬਹੁਤ ਹੀ ਬੇਬਾਕੀ ਨਾਲ ਜਵਾਬ ਦਿੰਦੀ ਹੈ। ਚਾਹੇ ਗੱਲ ਕਿਸੇ ਵੀ ਮੁੱਦੇ ‘ਤੇ ਕੀਤੀ ਜਾਵੇ। ਇਸੇ ਵਜ੍ਹਾ ਕਾਰਨ ਉਹ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਕੰਗਨਾ ਕਈ ਫਿਲਮਾਂ ‘ਚ ਆਪਣੇ ਦਮਦਾਰ ਕਿਰਦਾਰ ਲਈ ਵੀ ਪਹਿਚਾਨੀ ਜਾਂਦੀ ਹੈ। ਕੰਗਨਾ ਦੇ ਖਾਤੇ ‘ਚ ਇਕ ਹੋਰ ਦਮਦਾਰ ਫਿਲਮ ਆ ਸਕਦੀ ਹੈ ਪਰ ਉਨ੍ਹਾਂ ਨੇ ਇਸ ਫਿਲਮ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਵੀ ਨਹੀਂ ਹੈ। ਇਹ ਫਿਲਮ ਹੈ ਵਿਦਿਆ ਬਾਲਨ ਸਟਾਰਰ ਫਿਲਮ ‘ਦਿ ਡਰਟੀ ਪਿਕਚਰ’।
ਜ਼ਿਕਰਯੋਗ ਹੈ ਕਿ 2011 ‘ਚ ਰਿਲੀਜ਼ ਹੋਈ ਫਿਲਮ ਦਿ ਡਰਟੀ ਪਿਕਚਰ ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਿਲਕ ਸਮਿਤਾ ਦੇ ਜੀਵਨ ‘ਤੇ ਆਧਾਰਿਤ ਸੀ। ਇਸ ਫਿਲਮ ‘ਚ ਮੁੱਖ ਕਿਰਦਾਰ ‘ਚ ਵਿਦਿਆ ਬਾਲਨ ਨਜ਼ਰ ਆਈ ਸੀ ਪਰ ਵਿਦਿਆ ਤੋਂ ਪਹਿਲਾਂ ਇਹ ਫਿਲਮ ਕੰਗਨਾ ਰਣੌਤ ਨੂੰ ਆਫਰ ਹੋਈ ਸੀ। ਹਾਲਾਂਕਿ ਕੰਗਨਾ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਹਾਲ ਹੀ ‘ਚ ਦਿੱਤੇ ਇਕ ਇੰਟਰਵਿਊ ‘ਚ ਕੰਗਨਾ ਨੇ ਦੱਸਿਆ ਹੈ ਕਿ ਉਨ੍ਹਾਂ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ ਕਿ ਉਨ੍ਹਾਂ ਨੇ ਇਸ ਫਿਲਮ ਨੂੰ ਛੱਡ ਦਿੱਤਾ।

Related posts

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Trump Eyes 25% Auto Tariffs, Raising Global Trade Tensions

Gagan Oberoi

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀਆਂ ਸ਼ੁਭਕਾਮਨਾਵਾਂ

Gagan Oberoi

Leave a Comment