International News Punjab

ਕੰਗਨਾ ਥੱਪੜ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਦੀ ਹਮਾਇਤ

ਚੰਡੀਗੜ੍ਹ,  ਡੀਗੜ੍ਹ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾ ਮਗਰੋਂ ਪੰਜਾਬ ਦਾ ਸਿਆਸੀ ਮਾਹੌਲ ਭਖ਼ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐੱਸਐਫ) ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਦੀ ਹਮਾਇਤ ਕਰਦਿਆਂ 9 ਜੂਨ ਨੂੰ ਮੁਹਾਲੀ ਵਿਚ ਇਨਸਾਫ਼ ਮਾਰਚ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਅੱਜ ਵਫ਼ਦ ਨੇ ਡੀਜੀਪੀ ਨਾਲ ਮੀਟਿੰਗ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਮੰਗੀ ਹੈ। ਸੀਆਈਐੱਸਐੱਫ ਦੇ ਡੀਆਈਜੀ (ਏਅਰਪੋਰਟ, ਉੱਤਰੀ ਸੈਕਟਰ) ਵਿਨੈ ਕਜਲਾ ਨੇ ਅੱਜ ਹਵਾਈ ਅੱਡੇ ਦਾ ਦੌਰਾ ਕਰ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਸਿਪਾਹੀ ਕੁਲਵਿੰਦਰ ਕੌਰ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੰਜਾਬ ਪੁਲੀਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੇਤੇ ਰਹੇ ਕਿ ਲੰਘੇ ਦਿਨ ਚੰਡੀਗੜ੍ਹ ਹਵਾਈ ਅੱਡੇ ’ਤੇ ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਦੀ ਸੁਰੱਖਿਆ ਜਾਂਚ ਕੀਤੀ ਜਾ ਰਹੀ ਸੀ। ਕੰਗਨਾ ਨੇ ਖ਼ੁਦ ਹੀ ਲਾਈਵ ਹੋ ਕੇ ਕਿਹਾ ਸੀ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਦੇ ਥੱਪੜ ਮਾਰਿਆ ਹੈ। ਅੱਜ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਵੀ ਬਲਦੀ ’ਤੇ ਤੇਲ ਪਾ ਦਿੱਤਾ ਹੈ। ਰੰਗੋਲੀ ਨੇ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਦੱਸਿਆ ਹੈ ਅਤੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਅੱਡਾ ਵੀ ਦੱਸਿਆ ਹੈ। ਕੰਗਨਾ ਅਤੇ ਉਸ ਦੀ ਭੈਣ ਦੀ ਇਸ ਬੋਲਬਾਣੀ ਤੋਂ ਪੰਜਾਬ ਵਾਸੀਆਂ ’ਚ ਰੋਹ ਹੈ। ਥੱਪੜ ਮਾਰੇ ਜਾਣ ਦੀ ਕੋਈ ਹਮਾਇਤ ਨਹੀਂ ਕਰ ਰਿਹਾ ਪਰ ਉਸ ਤੇ ਉਸ ਦੀ ਭੈਣ ਵੱਲੋਂ ਸਮੁੱਚੇ ਪੰਜਾਬ ਨੂੰ ਖਾਲਿਸਤਾਨੀ ਰੰਗ ਦੇਣ ਤੋਂ ਸਿਆਸੀ ਧਿਰਾਂ ਵੀ ਔਖ ਵਿੱਚ ਆ ਗਈਆਂ ਹਨ। ਕੁਲਵਿੰਦਰ ਕੌਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਹੀਂਵਾਲ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਭਰਾ ਸ਼ੇਰ ਸਿੰਘ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਹੈ। ਕੁਲਵਿੰਦਰ ਕੌਰ 16 ਸਾਲ ਤੋਂ ਨੌਕਰੀ ਵਿੱਚ ਹੈ ਪਰ ਪਹਿਲਾਂ ਕਦੇ ਵੀ ਉਸ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਆਈ। ਉਸ ਦੀ ਮਾਂ ਵੀਰਪਾਲ ਕੌਰ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਇਸ ਤਰ੍ਹਾਂ ਦੀ ਨਹੀਂ ਹੈ ਅਤੇ ਕੰਗਨਾ ਨੇ ਜ਼ਰੂਰ ਉਸ ਦੀ ਬੇਟੀ ਨੂੰ ਉਕਸਾਇਆ ਹੋਵੇਗਾ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ ਹਨ ਪਰ ਕਿਸਾਨਾਂ ਦੀ ਪੀੜ ਹਾਲੇ ਵੀ ਪੰਜਾਬੀਆਂ ਦੇ ਮਨ ’ਚ ਹੈ। ਇਸ ਕਰ ਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਸੁਣਿਆ ਜਾਣਾ ਚਾਹੀਦਾ ਹੈ।

Related posts

UAE President Dies : UAE ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਦਾ ਦੇਹਾਂਤ

Gagan Oberoi

Ford F-150 SuperTruck Sets Nürburgring Record, Proving EV Pickup Performance

Gagan Oberoi

New McLaren W1: the real supercar

Gagan Oberoi

Leave a Comment