Entertainment

ਕੰਗਣਾ ਦਾ ਪਾਸਪੋਰਟ ਰੀਨਿਊ ਕਰਨ ਤੋਂ ਪਾਸਪੋਰਟ ਅਥਾਰਿਟੀ ਵੱਲੋਂ ਇਨਕਾਰ

ਮੁੰਬਈ-  ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਇੱਕ ਫਿਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ, ਕਿਉਂਕਿ ਬਾਂਦਰਾ ਪੁਲਿਸ ਵੱਲੋਂ ਉਸ ਵਿਰੁੱਧ ਨਸਲੀ ਟਵੀਟ ਅਤੇ ਦੇਸ਼-ਧਰੋਹ ਲਈ ਦਰਜ ਕੀਤੀਆਂ ਗਈਆਂ ਐਫਆਈਆਰ ਦੇ ਚਲਦਿਆਂ ਪਾਸਪੋਰਟ ਅਥਾਰਟੀ ਨੇ ਉਸ ਦਾ ਪਾਸਪੋਰਟ ਰਿਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਗਨਾ ਰਣੌਤ ਨੇ ਇਸ ਵਿਰੁੱਧ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਆਪਣਾ ਪਾਸਪੋਰਟ ਰਿਨਿਊ ਕਰਾਉਣ ਦੀ ਮੰਗ ਕੀਤੀ ਹੈ। ਅਦਾਕਾਰਾ ਨੇ ਕੋੋਰਟ ਵਿੱਚ ਅਰਜ਼ੀ ਦਾਖ਼ਲ ਕਰਦੇ ਹੋਏ ਕਿਹਾ ਕਿ ਉਹ ਇੱਕ ਅਦਾਕਾਰਾ ਹੈ। ਇਸ ਲਈ ਉਸ ਨੂੰ ਪ੍ਰੋਫੈਸ਼ਨਲ ਮੀਟਿੰਗ ਲਈ ਦੇਸ਼ ਤੋਂ ਇਲਾਵਾ ਵਿਦੇਸ਼ ਦੀ ਵੀ ਯਾਤਰਾ ਕਰਨੀ ਪੈਂਦੀ ਹੈ। ਕੰਗਨਾਂ ਨੇ ਕੋਰਟ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਇੱਕ ਫਿਲਮ ਦੀ ਸ਼ੂਟਿੰਗ ਕਰਨੀ ਹੈ, ਜਿਸ ’ਚ ਉਸ ਦਾ ਲੀਡ ਰੋਲ ਹੈ। ਇਸ ਦੇ ਲਈ ਉਸ ਨੂੰ ਅਗਸਤ 2021 ਤੱਕ ਬੁਡਾਪੇਸਟ ਦੀ ਯਾਤਰਾ ਕਰਨੀ ਹੈ।

Related posts

StatCan Map Reveals Where Toronto Office Jobs Could Shift to Remote Work

Gagan Oberoi

ਵਪਾਰੀ ’ਤੇ ਗੋਲੀਬਾਰੀ ਮਾਮਲੇ ’ਚ ਲੋੜੀਂਦਾ ਮੁਲਜ਼ਮ ਕਾਬੂ

Gagan Oberoi

Canada Post Drops Signing Bonus in New Offer as Strike Drags On

Gagan Oberoi

Leave a Comment