ਨਵੀਂ ਦਿੱਲੀ- ਸੰਸਾਰ ਵਿੱਚ ਸਭ ਤੋਂ ਵੱਡੇ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖੀ ਅਦਰ ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਖ਼ੁਰਾਕ ਲੈਣ ਵਾਲੇ ਲੋਕਾਂ ਨੂੰ ਯੂਰਪੀ ਯੂਨੀਅਨਦੇ ਦੇਸ਼ਾਂ ਦੀ ਯਾਤਰਾ ਨਾਲ ਪਰੇਸ਼ਾਨੀਆਂ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਇੱਕ ਖਬਰ ਏਜੰਸੀ ਨਾਲ ਗੱਲਬਾਤ ਵਿੱਚਅਦਰ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵੀਸ਼ੀਲਡ ਵੈਕਸੀਨ ਦੀ ਖੁਰਾਕ ਲਈ ਹੈ, ਉਨ੍ਹਾਂ ਨੂੰ ਯੂਰਪ ਯਾਤਰਾ ਦੀ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਹਕੇਸ ਸਰਕਾਰ ਵਿੱਚ ਉੱਚੇ ਪੱਧਰ ਤਕ ਲੈ ਜਾਣਗੇ ਅਤੇ ਇਹਆਸ ਪ੍ਰਗਟ ਕੀਤੀ ਕਿ ਇਹ ਕੇਸ ਜਲਦੀ ਰੈਗੂਲੇਟਰਜ਼ ਤੇ ਡਿਪਲੋਮੇਟਿਕ ਲੈਵਲ ਉੱਤੇ ਵੱਖ-ਵੱਖ ਦੇਸ਼ਾਂ ਲਈ ਸੁਲਝਾ ਲਿਆ ਜਾਵੇਗਾ।
ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਏਥੇ ਬਣੀ ਵੈਕਸੀਨ ਦੁਨੀਆ ਭਰ ਦੇ ਕਰੀਬ 95 ਦੇਸ਼ਾਂ ਵਿੱਚ ਬਤੌਰ ਗ੍ਰਾਂਟ ਜਾਂ ਕਮਰਸ਼ੀਅਲ ਦੋਵੇਂ ਤੌਰ ਉੱਤੇਦਿੱਤੀ ਗਈ ਹੈ। ਇਨ੍ਹਾਂ ਵਿੱਚ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਤੋਂ ਇਲਾਵਾ ਬਿਟ੍ਰੇਨ, ਯੂਕਰੇਨ, ਬ੍ਰਾਜੀਲ ਸ਼ਾਮਲ ਹੈ। ਭਾਰਤ ਵਿੱਚ ਕੋਵੀਸ਼ੀਲਡ ਤੋਂ ਇਲ਼ਾਵਾ ਕੋਵੈਕਸੀਨ ਅਤੇ ਸਪੂਤਨਿਕ ਦੀ ਇਜਾਜ਼ਤ ਵੀ ਸਰਕਾਰ ਨੇ ਦਿੱਤੀ ਹੈ। ਕੋਵੀਸ਼ੀਲਡ ਨੂੰ 1 ਜਨਵਰੀ 2021 ਨੂੰ ਇੱਕ ਡਰੱਗ ਕੰਟਰੋਲਰ ਆਫ ਇੰਡੀਆ ਨੇ ਐਂਮਰਜੈਂਸੀ ਦਵਾਈ ਵਜੋਂ ਵਰਤਣ ਦੀ ਮਨਜ਼ੂਰੀ ਦਿੱਤੀ ਸੀ।
ਭਾਰਤ ਵਿੱਚ ਬਣੀਆਂ ਦੋਵੇਂਵੈਕਸੀਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਸੰਸਾਰ ਵਿੱਚ ਹੋਰ ਵੈਕਸੀਨਾਂਦੇ ਮੁਕਾਬਲੇ ਸੁਰੱਖਿਅਤ ਰੱਖਣਾ ਸੌਖਾ ਹੈ। ਇਨ੍ਹਾਂ ਨੂੰ ਘਰਾਂਦੇ ਫਰਿੱਜ ਵਿੱਚਸੌਖੀ ਤਰ੍ਹਾਂ ਸਟੋਰ ਕੀਤਾ ਜਾ ਸਕਦਾ ਹੈ।ਇਸੇ ਤਰ੍ਹਾਂ ਰੂਸ ਦੀ ਵੈਕਸੀਨ ਸਪੂਤਨਿਕ ਨੂੰ ਵੀ ਬੜੀ ਸੌਖ ਨਾਲ ਸੁਰੱਖਿਅਤ ਕੀਤਾ ਜਾ ਸਕਦਾ ਹੈ।ਭਾਰਤ ਦੀ ਇਸ ਵੈਕਸੀਨ ਨੂੰ ਆਕਸਫੋਰਡ ਅਤੇ ਐਸਟ੍ਰਾਜੇਨੇਕਾ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ।
previous post