ਵਿੱਤ ਮੰਤਰੀ ਬਿੱਲ ਮੋਰਨੀਓ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਨੂੰ ਫੂਡ, ਕਿਰਾਇਆ ਅਤੇ ਦਵਾਈਆਂ ਦੇ ਭੁਗਤਾਨ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਲਈ ਸਰਕਾਰ ਵਲੋਂ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ। ਇੱਕ ਇੰਟਰਵਿਊ ਦੌਰਾਨ ਮੋਰਨੀਓ ਨੇ ਕਿਹਾ ਕਿ ਸਰਕਾਰ ਕੋਰੋਨਾਵਾਇਰਸ ਨਾਲ ਜੁੜੀ ਸਥਿਤੀ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਹੈ ਅਤੇ ਇਸ ਦੇ ਹੱਲ ਕੱਢ ਲਈ ਪੂਰੀ ਤਰ੍ਹਾਂ ਤੱਤਪਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਦੇ ਮੱਦੇ ਨਜ਼ਰ ਹੀ ਸਰਕਾਰ ਨੇ 82 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ਼ ਦਾ ਐਲਾਨ ਕੀਤਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਆਵੇ ਅਤੇ ਇਹ ਰਾਸ਼ੀ 2-3 ਹਫ਼ਤਿਆਂ ਤੱਕ ਲੋਕਾਂ ਤੱਕ ਪਹੁੰਚਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪੈਕੇਜ਼ ‘ਚ ਆਮਦਨੀ ਸਹਾਇਤਾ, ਤਨਖਾਹ ਸਬਸਿਡੀ ਅਤੇ ਟੈਕਸ ਮੁਲਤਲੀ ਕਰਨ ਸਮੇਤ ਵਿਸ਼ਵ ਵਿਆਪੀ ਕੋਵਿਡ-19 ਵਿਚ ਸ਼ਾਮਲ ਹੈ। ਇਸ ਪੈਕੇਜ ਵਿਚ 27 ਬਿਲੀਅਨ ਡਾਲਰ ਡਾਇਰੈਕਟ ਸਪੋਰਟ ਅਤੇ ਹੋਰ 55 ਬਿਲੀਅਨ ਡਾਲਰ ਹੋ ਸ਼ਾਮਲ ਹਨ, ਜਿਹਡੇ ਟੈਕਸ ਮੁਲਤਕਾਂ ਰਾਹੀਂ ਕਾਰੋਬਾਰੀਆਂ ਨੂੰ ਸਹਾਇਤਾ ਲਈ ਦਿੱਤੇ ਜਾਣਗੇ। ਸਾਨੂੰ ਇਹ ਯਕੀਨਨ ਕਰਨਾ ਹੋਵੇਗਾ ਕਿ ਸਾਡੀ ਅਰਥ ਵਿਵਸਥਾ ਬਹੁਤ ਤੇਜ਼ੀ ਨਾਲ ਵਾਪਸੀ ਕਰ ਸਕੇ।