ਐਡਮਿੰਟਨ – ਅਲਬਰਟਾ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਕੋਵਿਡ-19 ਕੇਸਾਂ ਦੀ ਵੱਧ ਰਹੀ ਗਿਣਤੀ ਦੇ ਬਾਵਜੂਦ ਵਾਧੂ ਪਾਬੰਦੀਆਂ ਬਾਰੇ ਅਜੇ ਕੋਈ ਫੈਸਲਾ ਲੈਣ ਵਿਚ ਹੋਰ ਇੰਤਜ਼ਾਰ ਕਰੇਗੀ। ਇਹ ਗੱਲ ਸ਼ੁੱਕਰਵਾਰ ਨੂੰ ਅਲਬਰਟਾ ਦੇ ਸਿਹਤ ਮੰਤਰੀ ਟਾਇਲਰ ਸ਼ੈਂਡਰੋ ਨੇ ਪੱਤਰਕਾਰਾਂ ਨੂੰ ਦੱਸੀ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜੇ ਵਾਧੂ ਪਾਬੰਦੀਆਂ ਲਾਉਣ ਬਾਰੇ ਕੋਈ ਸਿਫਾਰਸ਼ਾਂ ਨਹੀਂ ਆਈਆਂ ਹਨ ਅਤੇ ਸਰਕਾਰ ਹੈਲਥ ਡਿਪਾਰਟਮੈਂਟ ਦੇ ਨਾਲ ਰਾਬਤਾ ਰੱਖ ਕੇ ਸਿਫਾਰਸ਼ਾਂ ’ਤੇ ਵਿਚਾਰ ਕਰਨ ਦਾ ਇੰਤਜ਼ਾਰ ਕਰੇਗੀ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਕਰੋਨਾ ਮਹਾਮਾਰੀ ਨਾਲ ਲੜਨ ਲਈ ਵਾਧੂ ਸਾਧਨ ਉਪਲਬਧ ਹਨ ਅਤੇ ਮਹਾਮਾਰੀ ਦਾ ਸਾਹਮਣਾ ਕਰਨ ਲਈ ਸੂਬੇ ਵਿਚ ਵੱਡੇ ਪੱਧਰ ’ਤੇ ਟੀਕਾਕਰਨ ਮੁਹਿੰਮ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਅਲਬਰਟਾ ਵਿਚ ਵਪਾਰਕ ਭੀੜ ਅਤੇ ਬਾਹਰੀ ਸਮਾਜਿਕ ਸਮਾਰੋਹ ’ਤੇ ਪਾਬੰਦੀ ਹੈ। ਰੈਸਟੋਰੈਂਟਾਂ ਨੂੰ ਡਾਇਨ ਇਨ ਸਰਵਿਸ ਕਰਨ ਦੀ ਇਜਾਜ਼ਤ ਨਹੀਂ ਹੈ। ਇੰਡੋਰ ਸਮਾਜਿਕ ਸਮਾਰੋਹ ’ਤੇ ਵੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਸ਼ੁਰੂ ਤੋਂ ਹੀ ਜੀਵਨ ਅਤੇ ਕਮਾਈ ਦੋਹਾਂ ਨੂੰ ਬਚਾਉਣ ਦੇ ਉਦੇਸ਼ ਨਾਲ ਲਾਕਡਾਊਨ ਦੇ ਉਪਾਅ ਦਾ ਇਸਤੇਮਾਲ ਕਰ ਰਹੀ ਹੈ।
previous post