ਐਂਗਸ ਰੀਡ ਵਲੋਂ ਕੀਤੇ ਗਏ ਇੱਕ ਤਾਜ਼ਾ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ-19 ਦਾ ਡਰ ਲੋਕਾਂ ‘ਚ ਅਜੇ ਵੀ ਬਰਕਰਾਰ ਹੈ। ਜੂਨ ਦੇ ਆਰੰਭ ‘ਚ ਜਦੋਂ 1505 ਤੋਂ ਵੱਧ ਕੈਨੇਡੀਅਨਾਂ ਨੂੰ ਜਦੋਂ ਪੁਛਿਆ ਗਿਆ ਕਿ ਉਹ ਰੈਸਟੋਰੈਂਟਾਂ ‘ਚ ਖਾਣ ਲਈ ਜਾਣਾ ਪਸੰਦ ਕਰਦੇ ਹਨ ਤਾਂ ਉਹਨਾਂ ‘ਚੋਂ 52% ਲੋਕਾਂ ਨੇ ਕੋਵਿਡ-19 ਕਾਰਨ ਰੈਸਟੋਰੈਂਟਾਂ ‘ਚ ਫਿਲਹਾਲ ਨਾ ਜਾਣ ਦੀ ਗੱਲ ਆਖੀ। ਉਨ੍ਹਾਂ ਕਿਹਾ ਉਹ ਆਉਣ ਵਾਲੇ ਕੁਝ ਮਹੀਨਿਆਂ ‘ਚ ਰੈਸਟੋਰੈਂਟਾਂ ‘ਚ ਜਾਣ ਤੋਂ ਗੁਰੇਜ਼ ਕਰਦੇ ਰਹਿਣਗੇ। ਬਫੇ ਰੈਸਟੋਰੈਂਟਾਂ ਨੂੰ ਇਸ ਸਮੇਂ ਸਭ ਤੋਂ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਾਹਰਾਂ ਦਾ ਮੰਨਨਾ ਹੈ ਜਦੋਂ ਤੱਕ ਕੋਵਿਡ-19 ਦਾ ਕੋਈ ਟੀਕਾ ਜਾਂ ਇਲਾਜ ਨਹੀਂ ਮਿਲ ਜਾਂਦਾ ਉਦੋਂ ਤੱਕ ਮੁਸ਼ਕਲਾਂ ਦਾ ਖਤਮ ਹੋਣਾ ਵੀ ਸੰਭਵ ਨਹੀਂ। ਜ਼ਿਕਰਯੋਗ ਹੈ ਕਿ ਮਾਰਚ ‘ਚ ਐਡਮਿੰਟਨ ‘ਚ ਕਈ ਡਾਕਟਰ ਵੀ ਇਸੇ ਕਾਰਨ ਵਾਇਰਸ ਦਾ ਸ਼ਿਕਾਰ ਹੋ ਗਏ ਸਨ ਕਿਉਂਕਿ ਉਨ੍ਹਾਂ ਇੱਕੋ ਬੁਫੇ ਤੋਂ ਖਾਣਾ ਖਾਇਆ ਸੀ।
previous post