ਵਸ਼ਿੰਗਟਨ: ਭਾਰਤ ਵੱਲੋਂ ਕਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਲਈ 41 ਮਿਲੀਅਨ ਡਾਲਰ ਦੀ ਵਾਧੂ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਅਮਰੀਕਾ ਵੱਲੋਂ ਭਾਰਤ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਅਤੇ ਕਰੋਨਾ ਕੇਸਾਂ ’ਤੇ ਠੱਲ੍ਹ ਪਾਉਣ ਲਈ ਹੁਣ ਤੱਕ 200 ਮਿਲੀਅਨ ਡਾਲਰ ਦਿੱਤੇ ਜਾ ਚੁੱਕੇ ਹਨ। ਯੁੂਐੱਸ ਏਜੰਸੀ ਆਫ਼ ਇੰਟਰਨੈਸ਼ਨਲ ਡਿਵੈਲਪਮੈਂਟ ਨੇ ਅੱਜ ਦੱਸਿਆ ਕਿ ਕੋਵਿਡ ਦੀ ਇਸ ਔਖੀ ਘੜੀ ਵਿੱਚ ਅਮਰੀਕਾ ਭਾਰਤ ਵਾਸੀਆਂ ਨਾਲ ਖੜ੍ਹਾ ਹੈ।