Canada

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸੀ.ਐਲ.ਐਫ਼. ਨੇ ਰੱਦ ਕੀਤਾ ਸੈਸ਼ਨ 2020

ਕੈਲਗਰੀ (ਦੇਸ ਪੰਜਾਬ ਟਾਇਮਜ਼): ਪੂਰੀ ਦੁਨੀਆ ‘ਚ ਫੈਲੀ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕਈ ਵੱਡੇ ਵੱਡੇ ਸਮਾਗਮ ਅਤੇ ਖੇਡ ਸਰਗਰਮੀਆਂ ਰੱਦ ਹੋ ਚੁੱਕੀਆਂ ਹਨ ਜਿਸ ‘ਚ ਹੁਣ ਸੀ.ਐਲ.ਐਫ਼. ਦਾ ਨਾਮ ਵੀ ਜੁੜ ਗਿਆ ਹੈ। ਸੀ.ਐਲ.ਐਫ਼ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕਰ ਦਿੱਤੀ ਹੈ ਕਿ ਸੀ.ਐਲ.ਐਫ਼. ਦਾ ਸੈਸ਼ਨ 2020 ਇਸ ਸਾਲ ਨਹੀਂ ਕਰਵਾਇਆ ਜਾਵੇਗਾ। ਸਾਲ 1919 ਤੋਂ ਬਾਅਦ ਇਹ ਪਹਿਲੀਵਾਰ ਹੋਵੇਗਾ ਜਦੋਂ ਸੀ.ਐਲ.ਐਫ਼. ਟੂਰਨਾਮੈਂਟ ਰੱਦ ਕੀਤਾ ਜਾ ਰਿਹਾ ਹੈ। ਪ੍ਰਬਧਕਾਂ ਨੇ ਦੱਸਿਆ ਕਿ ਮਹਾਂਮਾਰੀ ਕਾਰਨ ਸੀ.ਐਲ.ਐਫ਼. ਅਗਲੇ ਸਾਲ 2021 ‘ਚ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਟੂਰਨਾਮੈਂਟ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਕੋਈ ਹੱਲ ਨਾਲ ਨਿਕਲਣ ਤੋਂ ਬਾਅਦ ਇਸ ਸਾਲ ਦਾ ਟੂਰਨਾਮੈਂਟ ਰੱਦ ਕਰਨ ਦਾ ਫੈਸਲਾ ਲਿਆ ਹੈ।

Related posts

Experts Warn Screwworm Outbreak Could Threaten Canadian Beef Industry

Gagan Oberoi

ਅੱਜ ਪਹਿਲੀ ਕਾਕਸ ਮੀਟਿੰਗ ਕਰਨਗੇ ਓਟੂਲ

Gagan Oberoi

ਨਸਲਵਾਦ ਨਾਲ ਲੜਨ ਦੀ ਲੋੜ ਹੈ : ਜਸਟਿਨ ਟਰੂਡੋ

Gagan Oberoi

Leave a Comment