ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ‘ਚ ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰਯੋਗ ਕੀਤਾ ਗਿਆ ਹੈ।ਇਸ ਪ੍ਰਯੌਗ ਤੋਂ ਬਾਅਦ ਕੋਰੋਨਾ ਦੇ ਇਲਾਜ ਦੇ ਸੰਕੇਤ ਮਿਲ ਰਹੇ ਹਨ। ਅਮਰੀਕਾ ‘ਚ ਹੁਣ ਤੱਕ ਕੋਰੋਨਾ ਨਾਲ ਕੁੱਲ 87 ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ ਜੇਕਰ ਪਿਛਲੇ 24 ਘੰਟਿਆਂ ਦਾ ਅੰਕੜਾ ਦੇਖਿਆ ਹਾਵੇ ਤਾਂ ਅਮਰੀਕਾ ‘ਚ 19 ਮੌਤਾਂ ਹੋਈਆਂ ਹਨ। ਅਮਰੀਕਾ ‘ਚ 4 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ। ਰਾਸ਼ਟਰਪਤੀ ਟਰੰਪ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਸੀਂ ਵੈਕਸੀਨ ਬਣਾਉਣ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਅਸੀਂ ਇਸ ਦੇ ਪਹਿਲੇ ਚਰਨ ਦਾ ਕੰਮ ਪੂਰਾ ਕਰ ਲਿਆ ਹੈ। ਇਸ ਨੂੰ ਅਸੀਂ ਇਨਸਾਨਾਂ ‘ਤੇ ਪ੍ਰਯੋਗ ਕਰਕੇ ਦੇਖਿਆ ਹੈ। ਇਸ ਦੇ ਚੰਗੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਤੀਹਾਸ ‘ਚ ਸਭ ਤੋਂ ਤੇਜ਼ ਵੈਕਸੀਨ ਡਿਵਲੇਪਮੈਂਟ ‘ਚੋਂ ਇੱਕ ਹੈ ਤੇ ਜਲਦੀ ਹੀ ਕੋਰੋਨਾ ‘ਤੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।