ਨਵੀਂ ਦਿੱਲੀ,- ਕੋਰੋਨਾ ਮਹਾਮਾਰੀ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਮਹਾਰਾਸ਼ਟਰ ਦੇ ਨਾਸਿਕ ‘ਚ ਕਰੰਸੀ ਨੋਟਾਂ ਦੀ ਛਪਾਈ ਰੋਕ ਦਿੱਤੀ ਗਈ ਹੈ। ਮਹਾਰਾਸ਼ਟਰ ‘ਚ ‘ਬਰੇਕ ਦ ਚੈਨ’ ਮੁਹਿੰਮ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਇੱਥੇ ਨੋਟਾਂ ਦੀ ਛਪਾਈ 30 ਅਪ੍ਰੈਲ ਤਕ ਬੰਦ ਕਰ ਦਿੱਤੀ ਗਈ।
ਨਾਸਿਕ ਦੀ ਕਰੰਸੀ ਸਿਕਓਰਿਟੀ ਪ੍ਰੈੱਸ ਅਤੇ ਇੰਡੀਆ ਸਿਕਓਰਿਟੀ ਪ੍ਰੈੱਸ ‘ਚ 30 ਅਪ੍ਰੈਲ ਤਕ ਕੰਮ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਪ੍ਰੈੱਸ ‘ਚ ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੇ ਮੁਲਾਜ਼ਮ ਹੀ ਕੰਮ ਕਰਨਗੇ। ਜਿਵੇਂ ਫ਼ਾਇਰ ਬ੍ਰਿਗੇਡ, ਪਾਣੀ ਦੀ ਸਪਲਾਈ ਤੇ ਮੈਡੀਕਲ ਸੇਵਵਾਂ ਨਾਲ ਜੁੜੇ ਮੁਲਾਜ਼ਮ ਹੀ ਆਪਣੀ-ਆਪਣੀ ਸ਼ਿਫ਼ਟ ‘ਚ ਕੰਮ ਕਰਨਗੇ।
ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਰੰਸੀ ਪ੍ਰੈੱਸ ਨੋਟ ਕੁਝ ਦਿਨਾਂ ਲਈ ਬੰਦ ਕੀਤੀ ਗਈ ਸੀ। ਪਿਛਲੇ ਸਾਲ ਵੀ ਨਾਸਿਕ ਦੀ ਪ੍ਰੈੱਸ ਨੂੰ ਕੁਝ ਦਿਨਾਂ ਲਈ ਬੰਦ ਕਰਨਾ ਪਿਆ ਸੀ, ਕਿਉਂਕਿ 40 ਸਟਾਫ਼ ਕੋਰੋਨਾ ਇਨਫੈਕਟਿਡ ਸਨ। ਕਰੰਸੀ ਨੋਟ ਪ੍ਰੈੱਸ, ਨਾਸਿਕ ‘ਚ ਹਾਈ ਕਵਾਲਿਟੀ ਦੇ ਨੋਟ ਛੱਪਦੇ ਹਨ।