ਆਈ.ਐੱਮ.ਐੱਫ. ਦੀ ਚੇਅਰਮੈਨ ਕ੍ਰਿਸਟਾਲੀਨਾ ਜਾਰਜੀਆਵਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨੇ ਵਿਸ਼ਵ ਦੀ ਆਰਥਿਕਤਾ ਨੂੰ ਬੇਹਦ ਗੰਭੀਰ ਮੰਦੀ ਵੱਲ ਧੱਕ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਵਿਕਾਸਸ਼ੀਲ ਦੇਸ਼ਾਂ ਨੂੰ ਮਦਦ ਲਈ ਵੱਡੀ ਰਕਮ ਦੀ ਜ਼ਰੂਰਤ ਹੋਵੇਗੀ। ਉਹਨਾਂ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਅਸੀਂ ਮੰਦੀ ਦੇ ਦੌਰ ‘ਚ ਦਾਖਲ ਹੋ ਗਏ ਹਾਂ ਅਤੇ ਇਹ ਵਿਸ਼ਵਵਿਆਪੀ ਵਿੱਤੀ ਸੰਕਟ 2009 ਦੀ ਮੰਦੀ ਨਾਲੋਂ ਵੀ ਕਿਸੇ ਜ਼ਿਆਦਾ ਮਾੜਾ ਹੋਵੇਗਾ।