Entertainment

ਕੋਰੋਨਾਵਾਇਰਸ ਨੇ ਕੀਤੇ ਵੱਡੇ_ਵੱਡੇ ਸਟਾਰ ਵੀ ਵਿਹਲੇ

ਕੋਰੋਨਾਵਾਇਰਸ ਦੇ ਕੇਸ ਜਿਵੇਂ-ਜਿਵੇਂ ਵਧਦੇ ਜਾ ਰਹੇ ਹਨ, ਉਵੇਂ ਹੀ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲ ਰਹੇ ਹਨ। ਇਸ ਦਾ ਅਸਰ ਦੇਸ਼ਾਂ ਦੀ ਆਰਥਿਕ ਹਾਲਤ ‘ਤੇ ਪੈ ਰਿਹਾ ਹੈ। ਇੰਨਾ ਹੀ ਨਹੀਂ ਹੁਣ ਫ਼ਿਲਮ ਇੰਡਸਟਰੀ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਗਈ ਹੈ। ਫ਼ਿਲਮ ਨਿਰਦੇਸ਼ਕ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈ। ਇਸ ‘ਚ ਦੱਸਿਆ ਹੈ ਕਿ ਅਗਲੇ ਨੋਟਿਸ ਤੱਕ ਸਾਰੇ ਪ੍ਰੋਜੈਕਟਸ ਸਸਪੈਂਡ ਕਰ ਦਿੱਤੇ ਗਏ ਹਨ।  ਇੰਨਾ ਹੀ ਨਹੀਂ ਕੋਰੋਨਾ ਕਾਰਨ ਰਿਲੀਜ਼ ਹੋਈਆਂ ਫਿਲਮਾਂ ਫਲੌਪ ਹੋ ਗਈਆਂ ਹਨ, ਜਿਸ ਕਾਰਨ ਮੇਕਰਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦਰਸ਼ਕਾਂ ਵੱਲੋਂ ਵੀ ਇਨ੍ਹਾਂ ਫਿਲਮਾਂ ਨੂੰ ਦੁਬਾਰਾ ਰਿਲੀਜ਼ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਧਰ ਹੌਲੀਵੁੱਡ ਅਦਾਕਾਰ ਟਾਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਤਾ ਵਿਸਲਨ ਵੀ ਕੋਰੋਨਾ ਦੀ ਚਪੇਟ ‘ਚ ਹਨ। ਉਨ੍ਹਾਂ ਦੋਹਾਂ ਦਾ ਇਲਾਜ ਚੱਲ ਰਿਹਾ ਹੈ। ਟਾਮ ਹੈਂਕਸ ਦੀ ਫ਼ਿਲਮ ਗ੍ਰੇਹਾਉਂਡ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। ਇਹ ਫ਼ਿਲਮ ਜੂਨ ‘ਚ ਰਿਲੀਜ਼ ਹੋਵੇਗੀ।

Related posts

Firing between two groups in northeast Delhi, five injured

Gagan Oberoi

Disaster management team lists precautionary measures as TN braces for heavy rains

Gagan Oberoi

Canada Weighs Joining U.S. Missile Defense as Security Concerns Grow

Gagan Oberoi

Leave a Comment