ਐਡਮਿੰਟਨ : ਕੈਲਗਰੀ ਦੇ ਇੱਕ ਵਿਅਕਤੀ ਨੂੰ ਇੱਕ ਡਾਊਨਟਾਊਨ ਕੈਸੀਨੋ ਵਿੱਚ ਕਥਿਤ ਤੌਰ ‘ਤੇ ਕੋਕੀਨ ਦੇ ਮੁਫ਼ਤ ਸੈਂਪਲ ਵੰਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਹਿਰਾਸਤ ਵੀ ਲਏ ਜਾਣ ਤੋਂ ਬਾਅਦ ਉਸ ਕੋਲੋ ਕਈ ਪੁੜੀਆਂ ਬਰਾਮਦ ਹੋਈਆਂ ਜੋ ਉਸ ਨੇ ਮੁਫ਼ਤ ਸੈਂਪਲ ਵੰਡਣ ਲਈ ਤਿਆਰ ਕੀਤੀਆਂ ਹੋਈਆਂ ਅਤੇ ਆਪਣੇ ਇੱਕ ਕਾਰਡ ਨਾਲ ਨੱਥੀ ਕੀਤੀਆਂ ਹੋਈਆਂ ਸਨ, ਕਾਰਡ ‘ਤੇ ਉਸ ਨੇ ਆਪਣਾ ਨਾਮ ਪਤਾ ਅਤੇ ਨੰਬਰ ਦਿੱਤਾ ਹੋਇਆ ਸੀ।ਪੁਲਿਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਡਰੱਗ ਤਸਕਰੀ ਦੇ ਦੋਸ਼ਾਂ ਲਗਾਏ ਗਏ ਹਨ। ਇਸ ਵਿਅਕਤੀ ਦੀ ਭਾਲ ਲਈ ਪੁਲਿਸ ਨੂੰ ਇੱਕ ਮਹੀਨਾ ਲੰਮੀ ਜਾਂਚ ਕੀਤੀ ਅਤੇ ਪੁਲਿਸ ਨੇ ਸਬੂਤ ਇਕੱਠੇ ਕੀਤੇ।
ਬੀਕਨਸਫੀਲਡ ਪਲੇਸ ਦੇ 0-100 ਬਲਾਕ ਵਿੱਚ ਇੱਕ ਰਿਹਾਇਸ਼ ਲਈ ਪੁਲਿਸ ਨੇ ਸਰਚ ਵਾਰੰਟ ਲਾਗੂ ਕਰਵਾ ਕੇ ਛਾਪਾ ਮਾਰਿਆ ਅਤੇ ਉਕਤ ਤਸਕਰ ਡਰਾਈਵਰ ਨੂੰ ਕਾਬੂ ਕੀਤਾ। ਘਰ ਦੀ ਤਲਾਸ਼ੀ ਦੌਰਾਨ ਪਲਿਸ ਨੂੰ ਇੱਕ ਗੱਡੀ, 59.6 ਗ੍ਰਾਮ ਕੋਕੀਨ, ਜਿਸ ਦੀਆਂ ਤਕਰੀਬਨ 50 ਤੋਂ ਵੱਧ ਮੁਫ਼ਤ ਸੈਂਪਲ ਵੰਡਣ ਲਈਆਂ ਪੁੜੀਆਂ ਤਿਆਰ ਕੀਤੀਆਂ ਹੋਈਆਂ ਸਨ, ਡਰੱਗ ਦੀ ਰਹਿੰਦ-ਖੂੰਹਦ ਅਤੇ $1,280 ਨਕਦ ਬਰਾਮਦ ਕੀਤੇ। ਇਸ ਤੋਂ ਇਲਾਵਾ ਪੁਲਿਸ ਨੂੰ “ਐਲੈਕਸ ਲੀ” ਨਾਮ ਦੇ ਨਾਲ ਵਪਾਰਕ ਕਾਰਡ ਵੀ ਮਿਲੇ। ਗ੍ਰਿਫ਼ਤਾਰ ਕੀਤੇ ਵਿਅਕਤੀ ‘ਤੇ ਤਸਕਰੀ ਦੇ ਉਦੇਸ਼ ਲਈ $5,000 ਜ਼ੁਰਮਾਨੇ ਦੇ ਨਾਲ ਤਿੰਨ ਮਾਮਲਿਆਂ ਦੇ ਦੋਸ਼ ਲਗਾਏ ਗਏ ਹਨ। ਗ੍ਰਿਫ਼ਤਾਰ ਕੀਤੇ 30 ਸਾਲਾ ਨੌਜਵਾਨ ਨੂੰ 26 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
previous post