International

ਕੈਲੇਫੋਰਨੀਆ ‘ਚ ਭਿਆਨਕ ਅੱਗ, ਲੱਖਾਂ ਏਕੜ ਜੰਗਲ ਸੜ ਕੇ ਸੁਆਹ, ਸੈਂਕੜੇ ਘਰ ਤਬਾਹ

ਸੈਨਫਰਾਂਸਿਸਕੋ: ਅਮਰੀਕਾ ‘ਚ ਕੈਲੇਫੋਰਨੀਆ ਦੇ ਜੰਗਲ ‘ਚ ਭਿਆਨਕ ਅੱਗ ਲੱਗ ਗਈ ਹੈ। ਇਹ ਹਫ਼ਤੇ ‘ਚ ਕਰੀਬ 10 ਏਕੜ ਤਕ ਫੈਲ ਚੁੱਕੀ ਹੈ ਤੇ ਹਜ਼ਾਰਾਂ ਘਰ ਤਬਾਹ ਹੋ ਚੁੱਕੇ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਹਫ਼ਤੇ ਨਵੀਂ ਅੱਗ ਭੜਕਣ ਦਾ ਖਦਸ਼ਾ ਜਤਾਇਆ ਗਿਆ ਜਿਸ ਤੋਂ ਬਾਅਦ ਚਿੰਤਾ ਹੋਰ ਵਧ ਗਈ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਸੰਘੀ ਸਹਾਇਤਾ ਦੇਣ ਲਈ ਇਕ ਵੱਡਾ ਐਲਾਨ ਕੀਤਾ।

ਸੂਬੇ ਦੇ ਗਵਰਨਰ ਗੇਵਿਨ ਨਿਊਜੌਮ ਨੇ ਕਿਹਾ ਇਹ ਐਲਾਨ ਇਸ ਸੰਕਟ ਦੀ ਘੜੀ ‘ਚ ਅੱਗ ਤੋਂ ਪ੍ਰਭਾਵਿਤ ਕਾਊਂਟੀ ਦੇ ਲੋਕਾਂ ਦੀ ਰਿਹਾਇਸ਼ ਤੇ ਹੋਰ ਸਮਾਜਿਕ ਸੇਵਾਵਾਂ ਮੁਹੱਈਆ ਕਰਾਉਣ ‘ਚ ਮਦਦ ਕਰੇਗਾ।

ਸੈਨਫ੍ਰਾਂਸਿਸਕੋ ਖਾੜੀ ਖੇਤਰ ‘ਚ ਦੋ ਹਿੱਸਿਆਂ ‘ਚ ਲੱਗੀ ਇਸ ਭਿਆਨਕ ਅੱਗ ਨੇ ਆਕਾਰ ਦੇ ਆਧਾਰ ‘ਤੇ ਹਾਲ ਦੇ ਸੂਬੇ ਦੇ ਇਤਿਹਾਸ ‘ਚ ਦੂਜੇ ਤੇ ਤੀਜੇ ਸਭ ਤੋਂ ਵੱਡੇ ਪੁਰਾਣੇ ਰਿਕਾਰਡ ਤੋੜ ਦਿੱਤੇ। ਕੈਲੋਫੋਰਨੀਆਂ ਦੇ ਜੰਗਲਾਂ ‘ਚ ਅੱਗ ਲੱਗਣ ਦੀਆਂ 585 ਘਟਨਾਵਾਂ ਦੇ ਕਰੀਬ 10 ਲੱਖ ਏਕੜ ਜੰਲ ਸੜ ਚੁੱਕੇ ਹਨ। ਇਸ ਅੱਗ ਨੇ ਕਰੀਬ 4,046 ਵਰਗ ਕਿਲੋਮੀਟਰ ਦੇ ਜੰਗਲ ਨੂੰ ਸੁਆਹ ਕਰਕੇ ਰੱਖ ਦਿੱਤਾ।

ਕੈਲੇਫੋਰਨੀਆਂ ‘ਚ ਫੈਲੀ ਇਸ ਅੱਗ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ 700 ਤੋਂ ਜ਼ਿਆਦਾ ਘਰ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਅੱਗ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਮਰੀਕਾ ਦੇ ਮੌਸਮ ਵਿਭਾਗ ‘ਨੈਸ਼ਨਲ ਵੈਦਰ ਸਰਵਿਸ’ ਨੇ ਐਤਵਾਰ ਸਵੇਰ ਤੋਂ ਸੋਮਵਾਰ ਦੁਪਹਿਰ ਤਕ ਖਾੜੀ ਖੇਤਰ ਤੇ ਸੈਂਟਰਲ ਕੋਸਟ ਦੇ ਕੋਲ ਹੋਰ ਭਿਅੰਕਰ ਅੱਗ ਲੱਗਣ ਦੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ।

Related posts

Sikh Heritage Museum of Canada to Unveils Pin Commemorating 1984

Gagan Oberoi

ਗਰਮੀ ਕਾਰਨ 577 ਹੱਜ ਯਾਤਰੀਆਂ ਦੀ ਮੌਤ, ਤਾਪਮਾਨ 52 ਡਿਗਰੀ ਤੱਕ ਪਹੁੰਚਿਆ…

Gagan Oberoi

ਕੋਰੋਨਾ ਸੰਕਰਮਿਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦਾ ਭਾਰਤ ਦੌਰਾ ਹੋਇਆ ਮੁਲਤਵੀ

Gagan Oberoi

Leave a Comment