ਅਮਰੀਕਾ ‘ਚ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਤੋਂ ਬਾਅਦ ਉੱਠਿਆ ਧੂੰਆਂ ਕੈਨੇਡਾ ਦੇ ਕਈ ਸੂਬਿਆਂ ਤੱ ਪਹੁੰਚ ਗਿਆ ਹੈ। ਕੈਨੇਡਾ ਦੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਬ੍ਰਿਟਿਸ਼ ਕੋਲੰਬੀਆਂ ਅਤੇ ਅਲਬਰਟਾ ‘ਚ ਅਮਰੀਕਾ ਦੇ ਨੇੜੇ ਇਲਾਕਿਆਂ ਦੀ ਹਵਾ ਧੰਏ ਕਾਰਨ ਕਾਫੀ ਖਰਾਬ ਹੋ ਚੁੱਕੀ ਹੈ। ਅਲਬਰਟਾ ਦੇ ਕੈਲਗਰੀ, ਲੇਥਬ੍ਰਿਜ ਜੈਸਪਰ, ਬੈਨਫ਼ ਪਾਰਕ ਅਤੇ ਮੈਡੀਸਨ ‘ਚ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਕੈਲਗਰੀ ਦੀ ਹਵਾਂ ਸ਼ਨੀਵਾਰ ਖਰਾਬ ਹੋਣ ਕਾਰਨ 5 ਦੇ ਅੰਕੜੇ ਤੱਕ ਪਹੁੰਚ ਗਈ ਅਤੇ ਕੈਨੇਡਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਐਤਵਾਰ ਤੱਕ ਇਹ 10 ‘ਚੋਂ 7 ਦੇ ਅੰਕੜੇ ਤੱਕ ਵੀ ਖਰਾਬ ਹੋ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚਿਤਾਵਨੀ ਜਾਰੀ ਕਰਦਿਆ ਕਿਹਾ ਕਿ ਜਿਹੜੇ ਲੋਕ ਸਾਹ ਜਾਂ ਦਮੇ ਤੋਂ ਪੀੜ੍ਹਤ ਹਨ ਉਹ ਇਸ ਖਰਾਬ ਹੋਈ ਹਵਾ ‘ਚ ਬਿਲਕੁਲ ਵੀ ਬਾਹਰ ਨਾ ਨਿਕਲਣ। ਜੇਕਰ ਕਿਸੇ ਕਾਰਨ ਬਾਹਰ ਜਾਣਾ ਵੀ ਪਵੇ ਤਾਂ ਬਹੁਤਾ ਸਮਾਂ ਬਾਹਰ ਨਾ ਬਿਤਾਉਣ । ਉਨ੍ਹਾਂ ਕਿਹਾ ਜੰਗਲਾਂ ‘ਚ ਲੱਗੀ ਅੱਗ ਤੋਂ ਬਾਅਦ ਉੱਠਿਆ ਧੂੰਆਂ ਸੁਆਹ ਦੇ ਕਣਾਂ ਅਤੇ ਗੈਸਾਂ ਦਾ ਖਤਰਨਾਕ ਮਿਸ਼ਰਣ ਹੁੰਦਾ ਹੈ ਜੋ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
previous post