ਕੈਲਗਰੀ ਦੇ ਇਕ ਪੁਲਸ ਅਧਿਕਾਰੀ ਨੂੰ ਆਪਣੀ ਗੱਡੀ ਦੇ ਨਾਲ ਹਿੱਟ ਐਂਡ ਰਨ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਨੌਜਵਾਨ ’ਤੇ ਮਹੀਨੇ ਦੇ ਅਖੀਰ ਵਿਚ ਮੁਕੱਦਮੇ ਦੀ ਤਰੀਕ ਤੈਅ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ।
ਮੁਲਜ਼ਮ ਦੀ ਪਛਾਣ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਨਹੀਂ ਦੱਸੀ ਜਾ ਰਹੀ ਹੈ ਉਸ ਦੀ ਉਮਰ 17 ਸਾਲ ਸੀ ਜਦੋਂ ਉਸ ਨੂੰ ਸਰਜੈਂਟ ਦੀ ਮੌਤ ਤੋਂ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ। ਹੁਣ ਉਸ ਦੀ ਉਮਰ 18 ਸਾਲ ਹੋ ਗਈ ਹੈ। ਉਸ ਨੂੰ ਸ਼ੁੱਕਰਵਾਰ ਨੂੰ ਕੈਲਗਰੀ ਕੋਰਟ ਰੂਮ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਤੇ 29 ਅਤੇ 30 ਜੂਨ ਦੇ ਲਈ ਯੁਵਾ ਅਪਰਾਧਿਕ ਨਿਆਂ ਐਕਟ ਦੇ ਤਹਿਤ ਉਸ ਦੀ ਦੋ ਦਿਨਾਂ ਦੀ ਸੁਣਵਾਈ ਹੋਵੇਗੀ। ਜਦੋਂ ਤੱਕ ਉਸ ਦਾ ਮੁਕੱਦਮਾ ਸ਼ੁਰੂ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਨੂੰ ਇਕ ਜ਼ਿੰਮੇਦਾਰ ਵਿਅਕਤੀ ਦੀ ਦੇਖਭਾਲ ਵਿਚ ਰੱਖਿਆ ਜਾਵੇਗਾ। ਟ੍ਰਾਇਲ ਦੀ ਤਰੀਕ 28 ਜੂਨ ਤੈਅ ਹੋਣ ਦੀ ਉਮੀਦ ਹੈ।