ਕੈਲਗਰੀ : ਮੰਗਲਵਾਰ ਕੈਲਗਰੀ ਦੇ ਰੌਕੀਵਿਊ ਜਨਰਲ ਹਸਪਤਾਲ ‘ਚ ਦੋ ਕੇਸ ਕੋਰੋਨਾਵਾਇਰਸ ਦੇ ਮਿਲਣ ਨਾਲ ਸਨਸਨੀ ਫੈਲ ਗਈ। ਹਸਪਤਾਲ ਵਲੋਂ ਖੁਦ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਕੇਸਾਂ ‘ਚੋਂ ਇੱਕ ਮਰੀਜ਼ ਹੈ ਅਤੇ ਦੂਜਾ ਹੈਲਥਕੇਅਰ ਦਾ ਵਰਕਰ ਦੱਸਿਆ ਜਾ ਰਿਹਾ ਹੈ। ਕੋਵਿਡ-19 ਦੇ ਕੇਸਾ ਸਾਹਮਣੇ ਆਉਣ ਤੋਂ ਬਾਅਦ ਜਨਰਲ ਕੇਅਰ ਯੂਨਿਟ ‘ਚ ਕਿਸੇ ਆਮ ਵਿਅਕਤੀਆਂ ਦੇ ਆਉਣ ਜਾਣ ‘ਤੇ ਰੋਕ ਲਾ ਦਿੱਤੀ ਗਈ ਹੈ ਅਤੇ ਇਸ ਯੂਨਿਟ ‘ਚ ਸਿਰਫ਼ ਜ਼ਰੂਰੀ ਸਹਾਇਤਾ ਵਾਲੇ ਕਰਮਚਾਰੀਆਂ ਨੂੰ ਹੀ ਆਗਿਆ ਮਿਲੇਗੀ। ਜ਼ਿਕਰਯੋਗ ਹੈ ਕਿ ਕੈਲਗਰੀ ਦਾ ਇਹ ਤੀਜਾ ਹਸਪਤਾਲ ਹੈ ਜਿਥੇ ਕੋਰੋਨਾਵਾਇਰਸ ਦੇ ਕੇਸ ਮਿਲੇ ਹਨ। ਇਸ ਤੋਂ ਪਹਿਲਾਂ ਪੀਟਰ ਲੌਗੀਡ ਅਤੇ ਫੁਟਿਲਜ਼ ਹਸਪਤਾਲ ‘ਚ ਵੀ ਕਰੋਨਾਵਾਇਰਸ ਦੇ ਕੇਸ ਵੇਖਣ ਨੂੰ ਮਿਲ ਚੁੱਕੇ ਹਨ।