Canada

ਕੈਲਗਰੀ ’ਚ ਪੜ੍ਹਨ ਆਏ 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਕੈਲਗਰੀ–  ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਕੈਨੇਡਾ ਆਏ ਵਿਸ਼ਵਜੀਤ ਸਿੰਘ ਸਿੱਧੂ ਉਰਫ਼ ਪਿ੍ੰਸ (21) ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ | ਪਰਿਵਾਰ ਦੇ ਨਜ਼ਦੀਕੀ ਹਰਚਰਨ ਸਿੰਘ ਪਰਹਾਰ ਹੁਰਾਂ ਦੱਸਿਆ ਕਿ ਉਹ 2017 ‘ਚ ਕੈਨੇਡਾ ਆਇਆ ਸੀ | ਪਿਛਲੇ ਕੁਝ ਕੁ ਦਿਨਾਂ ਤੋਂ ਦਿਲ ਦੀ ਬਿਮਾਰੀ ਕਰਕੇ ਫੁੱਟਹਿੱਲ ਹਸਪਤਾਲ ‘ਚ ਜੇਰੇ ਇਲਾਜ ਸੀ | ਅੱਜ ਉਸ ਦੀ ਮੌਤ ਹੋ ਗਈ | ਮਿ੍ਤਕ ਪੰਜਾਬ ਅੰਦਰ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਚੀਮਾ ਦਾ ਰਹਿਣ ਵਾਲਾ ਸੀ | ਮਾਪਿਆ ਦਾ ਇਕਲੌਤਾ ਬੇਟਾ ਸੀ | ਇਸ ਸਮੇਂ ਉਸ ਦੇ ਮਾਪੇ ਪੰਜਾਬ ਤੋਂ ਕੈਨੇਡਾ ਉਡਾਨਾਂ ਬੰਦ ਹੋਣ ਕਰਕੇ ਉਸ ਦੀਆਂ ਆਖਰੀ ਰਸਮਾਂ ‘ਚ ਵੀ ਹਾਜ਼ਰ ਨਹੀਂ ਹੋ ਸਕਦੇ | ਕੈਲਗਰੀ ਵਿਖੇ ਰਹਿ ਰਹੇ ਮਿ੍ਤਕ ਦੇ ਨਾਨਕਾ ਪਰਿਵਾਰ ਮਾਸਟਰ ਭਜਨ ਸਿੰਘ ਗਿੱਲ ਹੁਰਾਂ ਨਾਲ ਸੰਸਦ ਮੈਂਬਰ ਜਗਦੀਪ ਜੈਗ ਸਹੋਤਾ, ਜਸਰਾਜ ਸਿੰਘ ਹੱਲਣ ਸੰਸਦ ਮੈਂਬਰ, ਅਮਨਪ੍ਰੀਤ ਸਿੰਘ ਗਿੱਲ ਹੁਰਾਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Related posts

ਟਰੂਡੋ ਨੂੰ ਦੋਹਰੀ ਮਾਰ; ਆਪਣੀ ਹੀ ਪਾਰਟੀ ਹੋ ਗਈ ਵਿਰੋਧੀ, ਚੋਣਾਂ ਚ ਕਰਨਾ ਪੈ ਸਕਦੈ ਹਾਰ ਦਾ ਸਾਹਮਣਾ

Gagan Oberoi

ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ 7 ਨਵੰਬਰ

Gagan Oberoi

Tata Motors launches its Mid – SUV Curvv at a starting price of ₹ 9.99 lakh

Gagan Oberoi

Leave a Comment