ਕੈਲਗਰੀ, : ਕੋਵਿਡ-19 ਦੀ ਇੰਫੈਕਸ਼ਨ (ਲਾਗ) ਤੋਂ ਬਚਾਅ ਲਈ ਕੈਲਗਿਰੀ ਦੇ ਨਿਵਾਸੀਆਂ ਲਈ ਕੁਝ ਸਮਾਂ ਬਾਹਰ ਜਾਣ ਲਈ ਤੇ ਤੁਰਨ-ਫਿਰਨ ਲਈ ਤੇ ਬਾਹਰੀ ਆਨੰਦ ਲੈਣ ਲਈ ਕੁਝ ਰੁਝੇਵੇਂ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਕੈਲਗਰੀ ਵਾਸੀਆਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਇਕ ਦੂਜੇ ਤੋਂ ਦੋ ਮੀਟਰ ਦੀ ਦੂਰੀ ਰੱਖੀ ਜਾਵੇ। ਮੇਅਰ ਨਾਹੇਦ ਨੇਨਸ਼ੀ ਨੇ ਦੱਸਿਆ ਕਿ ਇਸ ਨੂੰ ਇਸ ਤਰ੍ਹਾਂ ਨਾ ਮੰਨਿਆ ਜਾਵੇ ਕਿ ਇਹ ਇਕ “ਗਲੀ ਦਾ ਤਿਉਹਾਰ” ਹੈ। ਬਲਕਿ ਕੁਝ ਸੜਕਾਂ ਬੰਦ ਕਰਨ ਦਾ ਉਦੇਸ਼ ਇਹ ਹੈ ਕਿ ਲੋਕ ਆਪਣੇ ਆਪ ਨੂੰ ਕੁਝ ਸਮਾਂ ਦੇ ਸਕਣ, ਬਾਹਰ ਘੁੰਮਣ ਫਿਰਨ ਲਈ ਉਤਸ਼ਾਹਿਤ ਹੋਣ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਲੋਕਾਂ ਨੂੰ ਬੁਨਿਆਦੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਜਿਵੇਂ ਆਪਸ `ਚ ਦੋ ਮੀਟਰ ਦਾ ਫਾਸਲਾ ਰੱਖਣਾ ਲਗਭਗ 6 ਫੁੱਟ ਦਾ ਫਾਸਲਾ।
previous post