ਵਾਸ਼ਿੰਗਟਨ- ਅਮਰੀਕੀ ਸੰਸਦ ਵਿਚ ਪਿਛਲੇ ਸਾਲ 6 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਸਾਬਕਾ ਰਾਸ਼ਟਰਪਤੀ ਟਰੰਪ ਦੀ ਧੀ ਇਵਾਂਕਾ ਟਰੰਪ ਕੋਲੋਂ ਵੀ ਪੁਛਗਿੱਛ ਕਰੇਗੀ। ਕਮੇਟੀ ਦੇ ਚੇਅਰਮੈਨ ਬੈਨੀ ਥੌਂਪਸਨ ਨੇ ਇਵਾਂਕਾ ਨੂੰ ਇਸ ਬਾਰੇ ਇੱਕ ਪੱਤਰ ਭੇਜਿਆ ਹੈ। ਹਿੰਸਾ ਦੌਰਾਨ ਇਵਾਂਕਾ ਵਾਈਟ ਹਾਊਸ ਦੇ ਸੀਨੀਅਰ ਐਡਵਾਈਜ਼ਰ ਦੇ ਅਹੁਦੇ ’ਤੇ ਤੈਨਾਤ ਸੀ।
ਇਸ ਪੱਤਰ ਵਿਚ ਕਮੇਟੀ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ਵਿਚ ਉਨ੍ਹਾਂ ਦਾ ਕੀ ਰੋਲ ਸੀ। ਇਸ ਨਾਲ ਜੁੜੇ ਨਵੇਂ ਸਬੂਤ ਮਿਲੇ ਹਨ, ਉਹ ਇਸ ਬਾਰੇ ਵਿਚ ਪੁੱਛਗਿੱਛ ਕਰਨਾ ਚਾਹੁੰਦੇ ਹਨ। ਥੌਂਪਸਨ ਨੇ ਲਿਖਿਆ ਸਾਡੇ ਪ੍ਰਸ਼ਨ ਸਿਰਫ ਇਸ ਘਟਨਾ ਨਾਲ ਜੁੜੇ ਹੋਣਗੇ। ਕਮੇਟੀ ਨੇ 3 ਜਾਂ 4 ਫਰਵਰੀ ਜਾਂ 7 ਫਰਵਰੀ ਦੇ ਹਫਤੇ ਦੌਰਾਨ ਬੈਠਕ ਦੀ ਤਾਰੀਕ ਪ੍ਰਸਤਾਵਤ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦ ਟਰੰਪ ਪਰਵਾਰ ਦੇ ਕਿਸੇ ਮੈਂਬਰ ਨੂੰ ਇਸ ਮਾਮਲੇ ਨਾਲ ਜੁੜੀ ਜਾਂਚ ਦੇ ਲਈ ਬੁਲਾਇਆ ਗਿਆ ਹੈ।