ਹੈਲੀਫੈਕਸ ‘ਚ ਐਤਵਾਰ ਦੀ ਸ਼ਾਮ ਕੈਨੇਡੀਅਨ ਫੋਰਸਜ਼ ਸਨੋਬਰਡਜ਼ ਏਰੋਬੈਟਿਕ ਟੀਮ ਦੇ ਮੈਂਬਰ ਕੈਪਟਨ ਜੈਨੀਫਰ ਕੈਸੀ ਦੀ ਯਾਦ ‘ਚ ਉਸ ਦੇ ਸ਼ਹਿਰ ਸ਼ਰਧਾਂਜ਼ਲੀ ਦੇਣ ਪਹੁੰਚੇ। ਕੈਪਟਨ ਜੈਨੀਫਰ ਕੈਸੀ ਦੀ ਹੋਮਕਮਿੰਗ ਸੈਰਾਮਨੀ ਦੌਰਾਨ ਹੈਲੀਫੈਕਸ ਸਟੈਨਫੀਲਡ ਅੰਤਰਰਾਸ਼ਟਰੀ ਅੱਡੇ ਨੇੜੇ ਸਨੋਬਰਡਜ਼ ਦੇ ਮੈਂਬਰ ਅਤੇ ਜੈਨੀਫਰ ਦੇ ਸਾਰੇ ਪਰਿਵਾਰਕ ਮੈਂਬਰ ਅਤੇ ਦੋਸਤ ਵੀ ਹਾਜ਼ਰ ਸਨ।
ਇਸ ਮੌਕੇ ਰੱਖਿਆ ਮੰਤਰੀ ਹਰਜੀਤ ਸੱਜਣ ਅਤੇ ਗਵਰਨਰ ਜਨਰਲ ਜੂਲੀ ਪਯੇਟ ਨੇ ਕਿਹਾ ਕਿ ਸਨੋਬਰਡਜ਼ ਦੇ ਮੈਂਬਰ ਬਹੁਤ ਹੀ ਬਹਾਦੁਰ ਹਨ ਅਤੇ ਜੋਖਮ ਭਰਪੂਰ ਕੰਮ ਕਰਦੇ ਹਨ, ਜੈਨੀਫਰ ਨੂੰ ਸ਼ਰਧਾਂਜ਼ਲੀ ਦੇਣਾ ਸਾਡੇ ਲਈ ਮਾਣ ਦੀ ਗੱਲ ਹੈ। ਇਹ ਸ਼ਰਧਾਂਜ਼ਲੀ ਸਮਾਹੋਰ ਉਨ੍ਹਾਂ ਸਾਰਿਆਂ ‘ਚੋਂ ਇੱਕ ਹੈ ਜੋ ਸਾਡੇ ਲਈ ਬਹੁਤ ਮਹੱਤਵਪੂਰਨ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਨੇਡੀਅਨ ਫੋਰਸਿਜ਼ ਸਨੋਬਰਡਜ਼ ਦਾ ਜਹਾਜ਼ ਕਮਲੂਪਸ, ਬੀ.ਸੀ. ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੁਰਘਟਨਾ ‘ਚ ਕੈਪਟਨ ਜੈਨੀਫਰ ਕੈਸੀ ਦੀ ਮੌਤ ਹੋ ਗਈ ਸੀ ਅਤੇ ਇਕ ਮੈਂਬਰ ਗੰਭੀਰ ਜ਼ਖਮੀ ਹੋਇਆ ਸੀ, ਜੈਨੀਫਰ ਹੈਲੀਫੈਕਸ ਐਨ.ਐਸ. ਅਤੇ ਪੱਤਰਕਾਰੀ ਵਿੱਚ ਕਰੀਅਰ ਬਣਾਉਣ ਤੋਂ ਬਾਅਦ 2014 ‘ਚ ਕੈਨੇਡੀਅਨ ਫੌਰਸਿਜ਼ ‘ਚ ਸ਼ਾਮਲ ਹੋਈ ਸੀ। 2018 ‘ਚ ਉਹ ਸਨੋਬਰਡਜ਼ ‘ਚ ਸ਼ਾਮਲ ਹੋਈ।