ਚੰਡੀਗੜ੍ਹ- ਚੰਡੀਗੜ੍ਹ ਟਰਾਈਸਿਟੀ ਵਿਚ ਇਸ ਸਮੇਂ ਕੈਨੇਡੀਅਨ ਡਾਲਰ ਦੀ ਇੰਨੀ ਜ਼ਿਆਦਾ ਮੰਗ ਹੈ ਕਿ ਪ੍ਰਤੀ ਡਾਲਰ ’ਤੇ ਐਕਸਚੇਂਜ ਰੇਟ ’ਤੇ 3 ਰੁਪਏ ਦੀ ਬਲੈਕ ਹੋ ਗਈ ਹੈ। ਅਧਿਕਾਰਕ ਰੇਟ 60।12 ਰੁਪਏ ਹੋਣ ਦੇ ਬਾਵਜੁਦ ਕੈਨੇਡੀਅਨ ਡਾਲਰ ਸ਼ਹਿਰ ਵਿਚ 62।50 ਰੁਪਏ ਤੋਂ 63 ਰੁਪਏ ਦੇ ਵਿਚ ਮਿਲ ਰਿਹਾ ਹੈ। ਕਈ ਲੋਕ ਅਲੱਗ ਅਲੱਗ ਥਾਵਾਂ ਤੋਂ 100-100 ਡਾਲਰ ਇਕੱਠੇ ਕਰਕੇ ਅਪਣੇ ਬੱਚਿਆਂ ਨੂੰ ਕੈਨੇਡਾ ਭੇਜ ਰਹੇ ਹਨ।
ਮਨੀ ਐਕਸਚੇਂਜਰਸ ਦਾ ਕਹਿਣਾ ਹੈ ਕਿ ਇਸ ਸਮੇਂ ਕੈਨੇਡਾ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਨਾ ਦੇ ਬਰਾਬਰ ਰਹਿ ਗਈ ਹੈ ਜਿਸ ਕਾਰਨ ਇਹ ਸਭ ਕੁਝ ਹੋ ਰਿਹਾ। ਦੂਜੇ ਪਾਸੇ ਅਮਰੀਕੀ ਡਾਲਰ 75।50 ਰੁਪਏ ਹੋਣ ਦੇ ਬਾਵਜੂਦ ਸ਼ਹਿਰ ਵਿਚ 74।50 ਰੁਪਏ ਵਿਚ ਖਰੀਦਿਆ-ਵੇਚਿਆ ਜਾ ਰਿਹਾ ਹੈ। ਅਜਿਹਾ ਹੀ ਕੁਝ ਪੌਂਡ, ਯੂਰੋ ਅਤੇ ਹੋਰ ਕਰੰਸੀ ਦੇ ਨਾਲ ਵੀ ਹੋ ਰਿਹਾ ਹੈ। ਯੂਰੋ ਦਾ ਅਧਿਕਾਰਕ ਰੇਟ 90।20 ਰੁਪਏ ਹੋਣ ਦੇ ਬਾਵਜੂਦ ਸ਼ਹਿਰ ਵਿਚ ਇਹ 88 ਤੋਂ 88।50 ਰੁਪਏ ਵਿਚ ਖਰੀਦਿਆ-ਵੇਚਿਆ ਜਾ ਰਿਹਾ ਹੈ। ਪੌਂਡ ਵਿਚ 103।90 ਰੁਪਏ ਹੋਣ ਦੇ ਬਾਵਜੂਦ 102 ਰੁਪਏ ਦੇ ਭਾਅ ’ਤੇ ਵੇਚਿਆ ਜਾ ਰਿਹਾ।
ਮਨੀ ਐਕਸਚੇਂਜਰ ਦਾ ਕਹਿਣਾ ਹੈ ਕਿ ਬੀਤੇ ਸਾਲ ਵਿਚ ਹੋਰ ਦੇਸ਼ਾਂ ਦੇ ਨਾਲ ਹੀ ਕੈਨੇਡਾ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਘੱਟ ਹੋ ਗਈ। ਟਰਾਈਸਿਟੀ ਵਿਚ ਫੌਰਨ ਕਰੰਸੀ ਦਾ ਬਾਜ਼ਾਰ ਮੁੱਖ ਤੌਰ ਤੇ ਇਨ੍ਹਾਂ ਲੋਕਾਂ ਵਲੋਂ ਨਾਲ ਲਿਆਏ ਜਾਣ ਵਾਲੇ ਡਾਲਰ, ਯੂਰੋ ਅਤੇ ਪੌਂਡ ਨਾਲ ਹੀ ਚਲਦਾ ਸੀ। ਉਥੋਂ ਨਕਦੀ ਘੱਟ ਆਉਣ ਦੇ ਕਾਰਨ Îਇੱਥੇ ਰੇਟ ਵਧਦਾ ਜਾ ਰਿਹਾ ਹੈ। ਬੀਤੇ ਸਾਲ ਮਾਰਚ, 2019 ਵਿਚ ਕੈਨੇਡੀਅਨ ਡਾਲਰ 52 ਰੁਪਏ ਸੀ, ਉਹ ਅੱਜ 60 ਰੁਪਏ ਤੋਂ ਉਪਰ ਚਲਾ ਗਿਆ ਹੈ ਉਸ ’ਤੇ ਬਲੈਕ ਅਲੱਗ ਤੋਂ ਦੇਣੀ ਪੈ ਰਹੀ ਹੈ। ਕੈਨੇਡਾ ਜਾਣ ਵਾਲੇ ਵਿਿਦਆਰਥੀਆਂ ਨੂੰ ਵੀ ਡਾਲਰ ਦੀ ਮੰਗ ਰਹਿੰਦੀ ਹੈ। ਚੰਡੀਗੜ੍ਹ ਟਰਾਈਸਿਟੀ ਦੇ ਨਾਲ ਪੰਜਾਬ ਵਿਚ ਵੀ ਕੈਨੇਡੀਅਨ ਡਾਲਰ ਦੀ ਮੰਗ ਵਧ ਗਈ ਹੈ। ਜਿਹੜੇ ਲੋਕਾਂ ਨੂੰ ਕੈਨੇਡਾ ਦੀ ਪੀਆਰ ਮਿਲ ਗਈ ਹੈ ਉਹ ਵੀ ਕੈਨੇਡੀਅਨ ਡਾਲਰ ਦੀ ਭਾਲ ਵਿਚ ਹਨ।