News

ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ 10,000 ਦਾ ਅੰਕੜਾ ਟੱਪੇ

ਓਟਵਾ, : ਕੈਨੇਡਾ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਹੁਣ 10,000 ਤੋਂ ਟੱਪ ਗਈ ਹੈ। ਸੱਭ ਤੋਂ ਵੱਧ ਮਾਮਲੇ ਕਿਊਬਿਕ ਵਿੱਚ ਵੇਖਣ ਨੂੰ ਮਿਲ ਰਹੇ ਹਨ।
ਵੀਰਵਾਰ ਸਵੇਰੇ ਕੋਵਿਡ-19 ਦੇ ਉਨ੍ਹਾਂ ਮਾਮਲਿਆਂ ਦੀ ਗਿਣਤੀ ਅਜੇ 9000 ਹੀ ਸੀ ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਸੀ। ਇਸ ਤੋਂ ਬਾਅਦ ਓਨਟਾਰੀਓ ਹੈਲਥ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਤਾਜ਼ਾ ਅੰਕੜੇ ਜਾਰੀ ਕਰਨ ਤੋਂ ਬਾਅਦ ਇਹ ਗਿਣਤੀ 10,132 ਤੱਕ ਅੱਪੜ ਗਈ। ਹੁਣ ਤੱਕ 127 ਮੌਤਾਂ ਹੋ ਚੱੁਕੀਆਂ ਹਨ ਤੇ ਦੇਸ਼ ਭਰ ਵਿੱਚ 1500 ਅਜਿਹੇ ਮਰੀਜ਼ ਹਨ ਜਿਹੜੇ ਇਸ ਵਾਇਰਸ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ।
ਤਾਜ਼ਾ ਰਿਪੋਰਟਾਂ ਅਨੁਸਾਰ ਕਿਊਬਿਕ ਵਿੱਚ ਵਾਇਰਸ ਦੇ 4500 ਤੋਂ ਵੀ ਵੱਧ ਮਾਮਲੇ ਹਨ ਜਦਕਿ ਓਨਟਾਰੀਓ ਵੱਲੋਂ ਆਪਣੇ 2700 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ ਕੌਮਾਂਤਰੀ ਪੱਧਰ ਉੱਤੇ ਕੋਵਿਡ-19 ਦੇ ਮਾਮਲੇ ਇੱਕ ਮਿਲੀਅਨ ਤੋਂ ਵੀ ਟੱਪ ਗਏ ਹਨ। ਇਨ੍ਹਾਂ ਵਿੱਚ ਇੱਕਲੇ ਯੂਰਪ ਵਿੱਚ 500,000 ਤੋਂ ਵੱਧ ਮਾਮਲੇ ਹਨ। ਵੀਰਵਾਰ ਨੂੰ ਸਪੇਨ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ੳੱੁਥੇ ਪਿਛਲੇ 24 ਘੰਟਿਆਂ ਵਿੱਚ 950 ਮੌਤਾਂ ਹੋਈਆਂ, ਇਸ ਨਾਲ ਉੱਥੇ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 10,000 ਦਾ ਅੰਕੜਾ ਟੱਪ ਗਈ।
ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਜੇ ਤੁਹਾਡੀ ਕਮਿਊਨਿਟੀ ਤੋਂ ਕਿਸੇ ਤਰ੍ਹਾਂ ਦੇ ਕੇਸ ਮਿਲਣ ਦੀ ਕੋਈ ਖਬਰ ਨਹੀਂ ਆ ਰਹੀ ਤਾਂ ਇਸ ਤੋਂ ਇਹ ਮਤਲਬ ਨਹੀਂ ਹੈ ਕਿ ਕਿਸੇ ਤਰ੍ਹਾਂ ਦੇ ਐਕਸਪੋਜ਼ਰ ਦਾ ਖਤਰਾ ਨਹੀਂ ਹੈ। ਸਾਡਾ ਮੰਨਣਾ ਹੈ ਕਿ ਕੋਈ ਵੀ ਇਸ ਵਾਇਰਸ ਨਾਲ ਇਨਫੈਕਟ ਹੋ ਸਕਦਾ ਹੈ ਤੇ ਇਸੇ ਲਈ ਇਸ ਸੰਕ੍ਰਮਣ ਤੋਂ ਬਚਣ ਲਈ ਦੋ ਮੀਟਰ ਦੀ ਦੂਰੀ ਬਣਾਉਣਾ ਸੁਰੱਖਿਅਤ ਤਰੀਕਾ ਹੈ।
ਟੈਮ ਨੇ ਆਖਿਆ ਕਿ ਟੈਸਟ ਕਰਨ ਦੇ ਮਾਮਲੇ ਵਿੱਚ ਵੀ ਕੈਨੇਡਾ ਦੁਨੀਆ ਭਰ ਵਿੱਚ ਸੱਭ ਤੋਂ ਮੂਹਰੇ ਹੈ। ਹੁਣ ਤੱਕ ਅਸੀਂ 260,000 ਲੋਕਾਂ ਤੋਂ ਵੀ ਵੱਧ ਦੇ ਟੈਸਟ ਕਰ ਚੱੁਕੇ ਹਾਂ। ਇਨ੍ਹਾਂ ਵਿੱਚੋਂ ਸਾਢੇ ਤਿੰਨ ਫੀ ਸਦੀ ਲੋਕ ਪਾਜ਼ੀਟਿਵ ਪਾਏ ਗਏ ਜਦਕਿ 95 ਫੀ ਸਦੀ ਨੈਗੇਟਿਵ ਪਾਏ ਗਏ।

Related posts

2025 SALARY INCREASES: BUDGETS SLOWLY DECLINING

Gagan Oberoi

Experts Predict Trump May Exempt Canadian Oil from Proposed Tariffs

Gagan Oberoi

Jeju Air crash prompts concerns over aircraft maintenance

Gagan Oberoi

Leave a Comment