Canada

ਕੈਨੇਡਾ ਵਿੱਚ ਆਪਣਾ ਕੰਮਕਾਜ ਬੰਦ ਕਰੇਗੀ ਵੁਈ ਚੈਰਿਟੀ

ਓਟਵਾ : ਵੁਈ ਚੈਰਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਆਪਣੇ ਆਪਰੇਸ਼ਨਜ਼ ਬੰਦ ਕੀਤੇ ਜਾ ਰਹੇ ਹਨ| ਵੁਈ ਚੈਰਿਟੀ ਕੋਵਿਡ-19 ਮਹਾਂਮਾਰੀ ਦੇ ਨਾਲ ਨਾਲ ਲਿਬਰਲ ਸਰਕਾਰ ਵੱਲੋਂ ਬਹੁਕਰੋੜੀ ਸਟੂਡੈਂਟ ਵਾਲੰਟੀਅਰ ਪ੍ਰੋਗਰਾਮ ਵਾਪਿਸ ਲੈਣ ਨੂੰ ਵੀ ਆਪਣੇ ਇਸ ਫੈਸਲੇ ਦਾ ਕਾਰਨ ਦੱਸ ਰਹੀ ਹੈ| ਚੈਰਿਟੀ ਨੇ ਆਖਿਆ ਕਿ ਇਸ ਤਰ੍ਹਾਂ ਪ੍ਰੋਗਰਾਮ ਵਾਪਿਸ ਲਏ ਜਾਣ ਨਾਲ ਉਨ੍ਹਾਂ ਨੂੰ ਵਿੱਤੀ ਤੌਰ ਉੱਤੇ ਕਾਫੀ ਨੁਕਸਾਨ ਹੋਇਆ ਹੈ|
ਵੁਈ ਚੈਰਿਟੀ ਦੇ ਬਾਨੀ ਕ੍ਰੇਗ ਤੇ ਮਾਰਕ ਕੇਲਬਰਗਰ ਵੱਲੋਂ ਇਸ ਆਰਗੇਨਾਈਜ਼ੇਸ਼ਨ ਤੋਂ ਪਾਸੇ ਹੋਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ| ਬੁੱਧਵਾਰ ਨੂੰ ਦੋਵਾਂ ਨੇ ਆਪਣੇ ਇਸ ਫੈਸਲੇ ਬਾਰੇ ਖੁੱਲ੍ਹਾ ਪੱਤਰ ਜਾਰੀ ਕਰਕੇ ਸਾਰਿਆਂ ਨੂੰ ਇਤਲਾਹ ਦਿੱਤੀ| ਉਨ੍ਹਾਂ ਆਖਿਆ ਕਿ ਕੋਵਿਡ-19 ਕਾਰਨ ਸਾਡੇ ਕੰਮ ਦਾ ਹਰੇਕ ਪੱਖ ਪ੍ਰਭਾਵਿਤ ਹੋਇਆ ਹੈ| ਇਸ ਤੋਂ ਇਲਾਵਾ ਅਸੀਂ ਸਿਆਸੀ ਖਿੱਚੋਤਾਣ ਦਾ ਸ਼ਿਕਾਰ ਹੋਏ ਹਾਂ, ਸਾਨੂੰ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਦੇ ਕੇ ਵਾਪਿਸ ਲੈ ਲਿਆ ਗਿਆ| ਇਸ ਨਾਲ ਚੈਰਿਟੀ ਦਾ ਵਿੱਤੀ ਤਾਣਾ ਬਾਣਾ ਉਲਝ ਗਿਆ|
ਟੋਰਾਂਟੋ ਸਥਿਤ ਇਸ ਯੂਥ ਆਰਗੇਨਾਈਜ਼ੇਸ਼ਨ ਨੇ ਬੁੱਧਵਾਰ ਨੂੰ ਇਹ ਖਬਰ ਆਪਣੇ ਕੈਨੇਡਾ ਵਾਲੇ ਸਟਾਫ ਨਾਲ ਸਾਂਝੀ ਕੀਤੀ| ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਿਟੇਨ ਤੇ ਯੂਐਸ ਵਿੱਚ ਵੁਈ ਦੇ ਆਪਰੇਸ਼ਨਜ਼ ਉੱਤੇ ਹਾਲ ਦੀ ਘੜੀ ਇਸ ਦਾ ਕੋਈ ਅਸਰ ਨਹੀਂ ਹੋਵੇਗਾ| ਨਾ ਹੀ ਲੀਡਰਸ਼ਿਪ ਕੋਰਸਾਂ, ਰਿਟੇਲ ਸੇਲਜ਼ ਤੇ ਟਰੈਵਲ ਪ੍ਰੋਗਰਾਮਜ਼ ਰਾਹੀਂ ਪੈਸੇ ਕਮਾਉਣ ਵਾਲੇ ਮੀ ਟੂ ਵੁਈ ਸੰਸਥਾ ਨੂੰ ਹੀ ਕੋਈ ਨੁਕਸਾਨ ਹੋਵੇਗਾ|

Related posts

ਉਸਾਰੀ ਅਧੀਨ ਇਮਾਰਤ ਨੂੰ ਲੱਗੀ ਜ਼ਬਰਦਸਤ ਅੱਗ

Gagan Oberoi

ਅਮਰੀਕਾ ਵਲੋਂ 95 ਮਾਸਕ ਦੀ ਸਪਲਾਈ ‘ਤੇ ਰੋਕ, ਜੇਸਨ ਕੈਨੀ ਨੇ ਕੀਤੀ ਨਿੰਦਾ

Gagan Oberoi

BMW M Mixed Reality: New features to enhance the digital driving experience

Gagan Oberoi

Leave a Comment