ਨਵਾਂ ਮੰਤਰੀ ਮੰਡਲ ਕਾਇਮ ਕਰਨ ਜਾ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਮਾਹਿਰਾਂ ਵੱਲੋਂ ਇਸ ਵਾਰੀ ਰੱਖਿਆ ਮੰਤਰੀ ਕਿਸੇ ਮਹਿਲਾ ਨੂੰ ਬਣਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ।
ਜਦੋਂ ਗੱਲ ਕੈਨੇਡੀਅਨ ਆਰਮਡ ਫਰਸਿਜ਼ ਵਿੱਚ ਜਿਨਸੀ ਸ਼ੋਸ਼ਣ ਦੀ ਆਉਂਦੀ ਹੈ ਤਾਂ ਸੀਨੀਅਰ ਕਮਾਂਡਰਜ਼ ਵੱਲੋਂ ਆਪ ਇਹ ਗੱਲ ਮੰਨੀ ਗਈ ਹੈ ਕਿ ਹਰਜੀਤ ਸੱਜਣ ਇਸ ਮੁੱਦੇ ਨੂੰ ਸੁਲਝਾਉਣ ਵਿੱਚ ਅਸਫਲ ਰਹੇ ਹਨ ਤੇ ਇਸ ਸੰਦਰਭ ਕਾਰਨ ਉਹ ਆਪਣੀ ਭਰੋਸੇਯੋਗਤਾ ਗੁਆ ਬੈਠੇ ਹਨ। ਹੈਲੀਫੈਕਸ ਵਿੱਚ ਮਾਊਂਟ ਸੇਂਟ ਵਿੰਸੈਂਟ ਯੂਨੀਵਰਸਿਟੀ ਵਿਖੇ ਸੈਂਟਰ ਫੌਰ ਸੋਸ਼ਲ ਇਨੋਵੇਸ਼ਨ ਐਂਡ ਕਮਿਊਨਿਟੀ ਐਂਗੇਜਮੈਂਟ ਦੀ ਹੈੱਡ ਮਾਇਆ ਏਕਲਰ ਨੇ ਆਖਿਆ ਕਿ 2015 ਤੋਂ ਇਸ ਅਹੁਦੇ ਉੱਤੇ ਕਾਇਮ ਸੱਜਣ ਮੁੜ ਇਸ ਅਹੁਦੇ ਉੱਤੇ ਬਰਕਰਾਰ ਰਹਿਣਗੇ ਇਸ ਦਾ ਕਿਆਸ ਵੀ ਨਹੀਂ ਲਾਇਆ ਜਾ ਸਕਦਾ।