ਓਟਵਾ, : ਹੈਲਥ ਕੈਨੇਡਾ ਵੱਲੋਂ ਮਨਜੂ਼ਰ ਕੀਤੇ ਗਏ ਚੀਨ ਦੇ ਬਣੇ ਮਾਸਕਸ ਬਾਰੇ ਅਮਰੀਕਾ ਦੇ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਵੱਲੋਂ ਜਾਅਲੀ ਹੋਣ ਸਬੰਧੀ ਵਾਰਨਿੰਗ ਜਾਰੀ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਸਕਸ ਅਸਲ ਵਿੱਚ ਸ਼ੰਘਾਈ ਦੀ ਦਾਸੇਂਗ ਕੰਪਨੀ ਵੱਲੋਂ ਤਿਆਰ ਕੀਤੇ ਜਾਣ ਵਾਲੇ ਮੈਡੀਕਲ ਗ੍ਰੇਡ ਐਨ95 ਮਾਸਕਸ ਦੀ ਨਕਲ ਹਨ ਪਰ ਕੈਨੇਡਾ ਵੱਲੋਂ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਇਹ ਮਾਸਕਸ ਅਮਰੀਕਾ ਦੇ ਕੱੁਝ ਫਰੰਟ ਲਾਈਨ ਵਰਕਰਜ਼ ਨੂੰ ਵੰਡੇ ਵੀ ਜਾ ਚੱੁਕੇ ਹਨ। ਇੱਕ ਵੱਖਰੇ ਚੀਨੀ ਮਾਸਕ ਮੇਕਰ ਨੂੰ ਵੀ ਹੈਲਥ ਕੈਨੇਡਾ ਵੱਲੋਂ ਲਾਇਸੰਸ ਦਿੱਤਾ ਜਾ ਚੱੁਕਿਆ ਹੈ। ਪਰ ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਇਸ ਕੰਪਨੀ ਨੂੰ ਵੀ ਲਾਇਸੰਸ ਨਹੀਂ ਦਿੱਤਾ ਗਿਆ।
ਦ ਗੁਆਂਗਡੌਂਡ ਗੋਲਡਨ ਲੀਵਜ਼ ਟੈਕਨੌਲੋਜੀ ਡਿਵੈਲਪਮੈਂਟ ਕੰਪਨੀ ਲਿਮਟਿਡ ਚੀਨ ਦੀਆਂ 65 ਮੈਨੂਫੈਕਚਰਿੰਗ ਕੰਪਨੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਆਪਣੇ ਉਤਪਾਦ ਵੇਚਣ ਦਾ ਅਧਿਕਾਰ ਅਮਰੀਕਾ ਵੱਲੋਂ ਵਾਪਿਸ ਲੈ ਲਿਆ ਗਿਆ। ਇਹ ਫੈਸਲਾ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ (ਸੀਡੀਸੀ) ਵੱਲੋਂ ਕੀਤੇ ਗਏ ਟੈਸਟਸ ਤੋਂ ਬਾਅਦ ਕੀਤਾ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਮੈਨੂਫੈਕਚਰਰਜ਼ ਨੂੰ ਕੈਨੇਡਾ ਵਿਚ ਮਨਜ਼ੂਰੀ ਮਿਲੀ ਹੋਈ ਹੈ। ਪਰ ਉਨ੍ਹਾਂ ਦੇ ਉਤਪਾਦਾਂ ਨੂੰ ਕੈਨੇਡਾ ਵਿਚ ਵੀ ਹੈਲਥ ਕੇਅਰ ਵਰਕਰਜ ਨੂੰ ਵੰਡਿਆਂ ਨਹੀਂ ਗਿਆ ਹੈ। ਇਹ ਜਾਣਕਾਰੀ ਪਬਲਿਕ ਸਰਵਿਸਿਜ ਐਂਡ ਪ੍ਰੋਕਿਓਰਮੈਂਟ ਕੈਨੇਡਾ ਨੇ ਦਿਤੀ।
previous post