ਕੈਨੇਡਾ ਦੇ ਓਂਟਾਰੀਓ ਸੂਬੇ ’ਚ 12 ਮਾਰਚ ਨੂੰ ਸਡ਼ਕ ਹਾਦਸੇ ’ਚ ਜ਼ਖਮੀ ਹੋਏ ਦੋ ਭਾਰਤੀ ਵਿਦਿਆਰਥੀ ਹੁਣ ਖ਼ਤਰੇ ਤੋਂ ਬਾਹਰ ਹਨ ਜਦਕਿ ਇਕ ਹੋਰ ਖੁਸ਼ਕਿਸਮਤ ਭਾਰਤੀ ਵਿਦਿਆਰਥੀ ਨੂੰ ਕੋਈ ਸੱਟ ਨਹੀਂ ਲੱਗੀ।
ਜ਼ਿਕਰਯੋਗ ਹੈ ਕਿ ਦੱਖਣੀ ਓਂਟਾਰੀਓ ਦੇ ਕਵਿੰਟ ਵੈਸਟ ਸ਼ਹਿਰ ’ਚ ਹਾਈਵੇ ਨੰਬਰ 401 ’ਤੇ ਇਕ ਵੈਨ ਤੇ ਟ੍ਰੈਕਟਰ-ਟ੍ਰੇਲਰ ਵਿਚਾਲੇ ਹੋਏ ਹਾਦਸੇ ’ਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਦੋ ਹੋਰ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ।
ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਕਿਹਾ ਕਿ ਜ਼ਖਮੀ ਹੋਏ ਦੋ ਭਾਰਤੀ ਵਿਦਿਆਰਥੀ ਹਾਲੇ ਵੀ ਹਸਪਤਾਲ ’ਚ ਆਪਣਾ ਇਲਾਜ ਕਰਾ ਰਹੇ ਹਨ। ਹਾਲਾਂਕਿ ਹੁਣ ਉਹ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਜਦਕਿ ਵੈਨ ’ਚ ਬੈਠੇ ਇਕ ਹੋਰ ਭਾਰਤੀ ਵਿਦਿਆਰਥੀ ਨੂੰ ਕੋਈ ਸੱਟ ਨਹੀਂ ਲੱਗੀ। ਵੈਨ ’ਚ ਕੁੱਲ ਅੱਠ ਭਾਰਤੀ ਵਿਦਿਆਰਥੀ ਸਵਾਰ ਸਨ। ਇਹ ਸਾਰੇ ਵਿਦਿਆਰਥੀ ਮਾਂਟਰੀਅਲ ਜਾਂ ਗ੍ਰੇਟਰ ਟੋਰਾਂਟੋ ਖੇਤਰ ਦੇ ਹਨ। ਇਹ ਸਾਰੇ ਵਿਦਿਆਰਥੀ ਇੱਥੇ ਐੱਮਬੀਏ ਦੀ ਪਡ਼੍ਹਾਈ ਕਰ ਰਹੇ ਹਨ। ਕੈਨੇਡਾ ’ਚ ਪਿਛਲੇ ਤਿੰਨ ਮਹੀਨਿਆਂ ’ਚ ਭਾਰਤੀਆਂ ਨਾਲ ਹੋਣ ਵਾਲਾ ਇਹ ਦੂਜਾ ਸਡ਼ਕ ਹਾਦਸਾ ਹੈ।