ਕੈਲਗਰੀ : ਬ੍ਰਿਟਿਸ਼ ਕੋਲੰਬਿਆ ਸੂਬੇ ‘ਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਹੀ ਇਸ ਵਾਇਰਸ ਤੋਂ ਪੀੜਤ ਕਈ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਬੀ.ਸੀ. ‘ਚ ਕੋਰੋਨਾਵਾਇਰਸ ਨਾਲ ਹੁਣ ਤੱਕ 3 ਮੌਤਾਂ ਹੋਰ ਚੁੱਕੀਆਂ ਹਨ ਅਤੇ ਪੀੜਤਾਂ ਦੀ ਕੁੱਲ ਗਿਣਤੀ 186 ਹੋ ਗਈ ਹੈ ਅਤੇ ਕੈਨੇਡਾ ‘ਚ ਹੁਣ ਤੱਕ 7 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਅਜਿਹੇ ਹਾਲਾਤ ਵਿਚ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਰੇ ਕਲੱਬ, ਬਾਰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਬੇਸ਼ੱਕ ਗਰੌਸਰੀ ਸਟੋਰਾਂ ਅਤੇ ਫਾਰਮੇਸੀਆਂ ਖੁੱਲ੍ਹੀਆਂ ਰਹਿਣਗੀਆਂ ਪਰ ਉਨ੍ਹਾਂ ਨੂੰ ਵੀ ਕਈ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਅਲਬਰਟਾ ਦੇ ਪ੍ਰੀਮੀਅਰ ਜੇਨਸਨ ਕੇਨੀ ਵਲੋਂ ਵੀ ਸੂਬਿਆਂ ‘ਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ ਅਤੇ ਤੁਰੰਤ ਪ੍ਰਭਾਵਸ਼ਾਲੀ, ਮਨੋਰੰਜਨ ਕੇਂਦਰ, ਜਨਤਕ ਲਾਇਬ੍ਰੇਰੀਆਂ, ਪ੍ਰਾਈਵੇਟ ਸਕੂਲ, ਡੇਅਕੇਅਰ, ਬਾਰ, ਰੈਸਟੋਰੈਂਟ, ਥੀਏਟਰ, ਸਮਾਰੋਹ ਸਥਾਨ ਅਤੇ ਸਿਨੇਮਾ ਘੱਟੋ-ਘੱਟ 30 ਮਾਰਚ ਤੱਕ ਬੰਦ ਰਹਿਣਗੇ ਅਤੇ ਲੋੜ ਪੈਣ ‘ਤੇ ਤਰੀਕਾਂ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਓਨਟਾਰੀਓ ‘ਚ 50 ਤੋਂ ਵੱਧ ਲੋਕਾਂ ਦੇ ਜਨਤਕ ਸਮਾਗਮਾਂ ਉੱਤੇ ਵੀ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ, ਜਿਨ੍ਹਾਂ ਵਿੱਚ ਧਾਰਮਿਕ ਸਥਾਨ, ਸਮਾਗਮਾਂ ਅਤੇ ਪੂਜਾ ਸਥਾਨਾਂ ਵਿੱਚ ਸੇਵਾਵਾਂ ਸ਼ਾਮਲ ਹਨ।