ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਦਸੰਬਰ 2021 ਵਿੱਚ ਵੱਧ ਕੇ 4.8 ਪ੍ਰਤੀਸ਼ਤ ਹੋ ਗਈ। ਸਟੈਟਿਸਟਿਕਸ ਕੈਨੇਡਾ ਮੁਤਾਬਕ 1991 ਤੋਂ ਬਾਅਦ ਇਹ ਮਹਿੰਗਾਈ ਭੋਜਨ, ਯਾਤਰੀ ਵਾਹਨਾਂ ਅਤੇ ਰਿਹਾਇਸ਼ ਦੀਆਂ ਉੱਚੀਆਂ ਕੀਮਤਾਂ ਸਭ ਤੋਂ ਵੱਧ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਸਟੈਟਿਸਟਿਕਸ ਕੈਨੇਡਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਿੰਗਾਈ, ਜੋ ਫਰਵਰੀ 2020 ਵਿੱਚ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਵੱਧ ਰਹੀ ਹੈ, ਨਵੰਬਰ 2021 ਵਿੱਚ 4.7 ਪ੍ਰਤੀਸ਼ਤ ਸੀ।
ਦਸਬੰਰ ਵਿਚ ਗੈਸ ਪੰਪਾਂ ਦੀਆਂ ਕੀਮਤਾਂ ਸਾਲ ਦੇ ਮੁਕਾਬਲੇ 33.3 ਫੀਸਦੀ ਵਧੀਆਂ ਜਦਕਿ ਨਵੰਬਰ ਵਿੱਚ 43.6 ਪ੍ਰਤੀਸ਼ਤ ਸਾਲਾਨਾ ਵਾਧਾ ਹੋਇਆ ਸੀ ਕਿਉਂਕਿ ਓਮੀਕਰੋਨ ਕੋਵਿਡ-19 ਵੇਰੀਐਂਟ ਨਾਲ ਸਬੰਧਤ ਜਨਤਕ ਸਿਹਤ ਪਾਬੰਦੀਆਂ ਨੂੰ ਸਖ਼ਤ ਕਰਨ ਨਾਲ ਮੰਗ ਵਧੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਗੈਸੋਲੀਨ ਨੂੰ ਛੱਡ ਕੇ ਦਸੰਬਰ ਵਿੱਚ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਸਾਲ ਦੇ ਮੁਕਾਬਲੇ 4 ਪ੍ਰਤੀਸ਼ਤ ਵਧਿਆ ਹੈ।ਨਵੰਬਰ ਵਿੱਚ 0.2 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਮਹੀਨਾਵਾਰ ਆਧਾਰ ‘ਤੇ ਸੀਪੀਆਈ ਦਸੰਬਰ ਵਿੱਚ 0.1 ਪ੍ਰਤੀਸ਼ਤ ਡਿੱਗਿਆ।