ਟੋਰਾਂਟੋ -ਕੈਨੇਡਾ ਤੋਂ ਇੱਕ ਫਰਮ ਨੇ ਹੈਵੀ ਮੈਟਲ ਸਕਰੈਪ ਦੱਸ ਕੇ ਉਸ ਦੀ ਆੜ ਵਿਚ ਕਰੋੜਾਂ ਦੀ ਪਲਾਈਵੁਡ ਅਤੇ ਸਨਮਾਈਕਾ ਮੰਗਵਾਇਆ। ਡੀਆਰਆਈ ਨੇ ਰੇਡ ਕਰਕੇ ਕੰਟੇਨਰ ਨੂੰ ਜ਼ਬਤ ਕਰ ਲਿਆ। ਕੰਟੇਨਰ ਵਿਚੋਂ ਭਾਰੀ ਮਾਤਰਾ ਵਿਚ ਕੀਮਤੀ ਪਲਾਈਵੁਡ ਅਤੇ ਸਨਮਾਈਕਾ ਬਰਾਮਦ ਹੋਇਆ। ਇਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਜ਼ਰੀਏ ਲੱਖਾਂ ਰੁਪਏ ਦੀ ਡਿਊਟੀ ਚੋਰੀ ਕੀਤੀ ਜਾਣੀ ਸੀ। ਵਿਭਾਗ ਨੇ ਫਰਮ ਮਾਲਕ ਨੂੰ ਸੂਚਿਤ ਕਰ ਦਿੱਤਾ। ਇਹ ਕਾਰਵਾਈ ਡੀਆਰਆਈ ਐਡੀਸ਼ਨਲ ਡਾਇਰੈਕਟਰ ਜਨਰਲ Îਨਿਤਿਨ ਦੇ ਨਿਰਦੇਸ਼ਾਂ ’ਤੇ ਲੁਧਿਆਣਾ ਦੀ ਟੀਮ ਨੇ ਕੀਤੀ। ਸੂਤਰਾਂ ਅਨੁਸਾਰ ਕੰਟੇਨਰ ਲੁਧਿਆਣਾ ਦੀ ਯੁਵਰਾਜ ਟਰੇਡਰਸ ਫਰਮ ਨੇ ਮੰਗਵਾਇਆ ਸੀ। ਜਾਣਕਾਰੀ ਅਨੁਸਾਰ ਫਰਮ ਨੇ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਕੰਟੇਨਰ ਮੰਗਵਾਇਆ। ਇਹ ਕੰਟੇਨਰ ਫੋਕਲ ਪੁਆਇੰਟ ਦੇ ਆਈਸੀਟੀ ਕੋਨਕੋਰ ਪੋਰਟ ’ਤੇ ਪੁੱਜਿਆ ਸੀ। ਫਰਮ ਮਾਲਕ ਨੇ ਕੰਟੇਨਰ ਵਿਚ ਸਕਰੈਪ ਹੋਣ ਦੀ ਗੱਲ ਕਹੀ ਸੀ ਲੇਕਿਨ ਅਜੇ ਮਾਲਕ ਨੇ ਸਕਰੈਪ ਦੀ ਕੀਮਤ ਨਹੀਂ ਦੱਸੀ ਸੀ, ਲੇਕਿਨ ਇਸ ਵਿਚ ਡੀਆਰਆਈ ਵਿਭਾਗ ਨੂੰ ਸੂਚਨਾ ਮਿਲੀ। ਸ਼ੁੱਕਰਵਾਰ ਨੂੰ ਵਿਭਾਗ ਦੇ ਅਧਿਕਾਰੀਆਂ ਨੇ ਕੰਟੇਨਰ ਖੋਲ੍ਹ ਕੇ ਜਾਂਚ ਕੀਤੀ ਤਾਂ ਪਲਾਈਵੁਡ ਅਤੇ ਸਨਮਾਈਕਾ ਬਰਾਮਦ ਹੋਇਆ। ਵਿਭਾਗ ਨੇ ਫਰਮ ਮਾਲਕ ਨੂੰ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਦ ਕਿ ਉਸ ਵਲੋਂ ਪਹਿਲਾਂ ਹੋਰ ਮੰਗਵਾਏ ਗਏ ਕੰਟੇਨਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨ ਹੈ।