Canada

ਕੈਨੇਡਾ ‘ਚ 19 ਸਤੰਬਰ ਨੂੰ ਛੁੱਟੀ ਦਾ ਐਲਾਨ, ਮਹਾਰਾਣੀ ਦੇ ਅੰਤਮ ਸੰਸਕਾਰ ਸੋਗ ‘ਚ ਬੰਦ ਰਹਿਣਗੇ ਅਦਾਰੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ‘ਚ 19 ਸਤੰਬਰ ਦਿਨ ਸੋਮਵਾਰ ਨੂੰ ਫੈਡਰਲ ਪੱਧਰ ਛੁੱਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੋਗ ਦਾ ਦਿਨ ਹੋਵੇਗਾ ਕਿਉਂਕਿ ਮਹਾਰਾਣੀ ਐਲਿਜ਼ਾਬੈਥ II ਨੂੰ ਯੂਕੇ ‘ਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਇਸ ਦਿਨ ਸਾਰੇ ਸਰਕਾਰੀ ਤੇ ਵਪਾਰਕ ਅਦਾਰੇ ਬੰਦ ਰਹਿਣਗੇ।

ਟਰੂਡੋ ਨੇ ਕਿਹਾ, “ਅਸੀਂ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨਾਲ ਕੰਮ ਕਰ ਕੇ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਇਸ ‘ਤੇ ਇਕਸਾਰ ਹਾਂ। ਅਜੇ ਵੀ ਕੁਝ ਵੇਰਵਿਆਂ ‘ਤੇ ਕੰਮ ਕਰਨਾ ਬਾਕੀ ਹੈ।” ਟਰੂਡੋ ਨੇ ਕਿਹਾ, “ਪਰ ਕੈਨੇਡੀਅਨਾਂ ਲਈ ਸੋਮਵਾਰ ਨੂੰ ਸੋਗ ਮਨਾਉਣ ਦੇ ਮੌਕੇ ਦਾ ਐਲਾਨ ਕਰਨਾ ਮਹੱਤਵਪੂਰਨ ਹੋਣ ਜਾ ਰਿਹਾ ਹੈ, ਇਸ ਲਈ ਅਸੀਂ ਫੈਡਰਲ ਕਰਮਚਾਰੀਆਂ ਨੂੰ ਦੱਸਾਂਗੇ ਕਿ ਸੋਮਵਾਰ ਸੋਗ ਦਾ ਦਿਨ ਹੋਵੇਗਾ।”

Related posts

ਕੈਨੇਡਾ-ਅਮਰੀਕਾ ਸਰਹੱਦ ਕੀਤੀ ਗਈ ਬੰਦ

Gagan Oberoi

Bringing Home Canada’s Promise

Gagan Oberoi

ਚੀਨੀ ਖੋਜਕਾਰਾਂ ਨੇ ਚਮਗਾਦੜਾਂ ‘ਚ 24 ਤਰ੍ਹਾਂ ਦੇ ਨਵੇਂ ਕੋਰੋਨਾ ਵਾਇਰਸ ਹੋਣ ਦਾ ਕੀਤਾ ਦਾਅਵਾ

Gagan Oberoi

Leave a Comment