Canada

ਕੈਨੇਡਾ ‘ਚ ਹੁਣ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਰਹਿਣਾ ਪਵੇਗਾ ਮਹਿੰਗਾ

ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ-ਜਾਣ ਵਾਲੇ ਲੋਕਾਂ ਲਈ ਕੈਨੇਡਾ ਸਰਕਾਰ ਨੇ ਘੇਰਾ ਵਧਾਉਂਦਿਆਂ ਇਸ ਨੂੰ ਹਵਾਈ ਮੁਸਾਫ਼ਰਾਂ ‘ਤੇ ਵੀ ਲਾਗੂ ਕਰ ਦਿਤਾ ਹੈ। ਹੁਣ ਮਲਟੀਪਲ ਵੀਜ਼ਾ ਵਾਲੇ ਲੋਕ ਕੈਨੇਡਾ ਵਿਚ ਵੀਜ਼ਾ ਮਿਆਦ ਤੋਂ ਵੱਧ ਸਮਾਂ ਬਤੀਤ ਨਹੀਂ ਕਰ ਸਕਣਗੇ ਅਤੇ ਝੂਠ ਬੋਲਣ ਵਾਲਿਆਂ ਵਿਰੁੱਧ ਅਪਰਾਧਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਹ ਨਿਯਮ ਬੀਤੀ 25 ਜੂਨ ਤੋਂ ਲਾਗੂ ਹੋ ਗਏ ਹਨ ਜਿਨ੍ਹਾਂ ਤਹਿਤ ਕਮਰਸ਼ੀਅਲ ਏਅਰਲਾਈਨਜ਼ ਵਾਸਤੇ ਲਾਜ਼ਮੀ ਹੈ ਕਿ ਉਹ ਆਪਣੇ ਮੁਸਾਫ਼ਰਾਂ ਦੀ ਮੁਕੰਮਲ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮੁਹੱਈਆ ਕਰਵਾਉਣ। ਇਸ ਤੋਂ ਪਹਿਲਾਂ ਸਿਰਫ਼ ਜ਼ਮੀਨੀ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲਿਆਂ ਦੀ ਬਾਇਓਗ੍ਰਾਫ਼ਿਕ ਜਾਣਕਾਰੀ ਸੀ.ਬੀ.ਐਸ.ਏ. ਦੁਆਰਾ ਇਕੱਤਰ ਕੀਤੀ ਜਾ ਰਹੀ ਸੀ। ਤਾਜ਼ਾ ਘਟਨਾਕ੍ਰਮ ਤਹਿਤ ਹਵਾਈ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਜਾਂ ਬਾਹਰ ਜਾਣ ਵਾਲਿਆਂ ਬਾਰੇ ਬੁਨਿਆਦੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿਤੀ ਗਈ ਹੈ।

Related posts

Advanced Canada Workers Benefit: What to Know and How to Claim

Gagan Oberoi

ਰੈਡ ਡੀਅਰ ਤੋਂ ਐਮ.ਪੀ. ਬਲੇਨ ਕੈਲਕਿਨਜ਼ ਨੇ ਪ੍ਰਸ਼ਨ ਕਾਲ ਦਿਖਾਈ ”ਮਿਡਲ ਫਿੰਗਰ”

Gagan Oberoi

Christmas in India: A Celebration Beyond Numbers, Faith, and Geography

Gagan Oberoi

Leave a Comment