Canada

ਕੈਨੇਡਾ ਚ’ ਪੰਜਾਬਣ ਦਾ ਕਤਲ ਕਰਨ ਵਾਲਾ ਪੰਜਾਬੀ ਪਤੀ ਬਲਵੀਰ ਸਿੰਘ ਗ੍ਰਿਫਤਾਰ

ਬ੍ਰਿਟਿਸ਼ ਕੋਲੰਬੀਆ – ਕੈਨੇਡਾ ਦੇ ਸ਼ਹਿਰ ਨਿਊ ਵੈਸਟਮਿੰਸਟਰ ਵਿਖੇ ਇਕ ਪੰਜਾਬੀ ਪਤੀ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਕੁਲਵੰਤ ਕੌਰ ਦਾ ਸ਼ੁੱਕਰਵਾਰ ਸ਼ਾਮ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ 57 ਸਾਲਾ ਬਲਵੀਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਦੇ ਹੇਠ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਲਵੀਰ ਸਿੰਘ ‘ਤੇ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਦਾ ਦੋਸ਼ ਆਇਦ ਕੀਤਾ ਗਿਆ ਹੈ।ਦੋਵੇਂ ਨਿਊ ਵੈਸਟਮਿੰਸਟਰ ਕੈਨੇਡਾ ਦੇ ਵਸਨੀਕ ਹਨ। ਪੁਲਸ ਨੂੰ ਸ਼ਾਮ 5:00 ਵਜੇ ਤੋਂ ਬਾਅਦ ਸਲਟਰ ਸਟ੍ਰੀਟ ਨੇੜੇ ਸੁਜ਼ੂਕੀ ਸਟਰੀਟ ‘ਤੇ ਇੱਕ ਫੋਨ ਕਾਲ ਆਈ, ਜਦੋਂ ਪੁਲਸ ਉੱਥੇ ਪੁੱਜੀ ਤਾਂ ਉਨ੍ਹਾਂ ਨੇ ਇਕ 46 ਸਾਲਾ ਔਰਤ ਨੂੰ ਜਾਨਲੇਵਾ ਸੱਟਾਂ ਨਾਲ ਪੀੜ੍ਹਤ ਪਾਇਆ। ਉਸ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਪਤੀ ਬਲਵੀਰ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਇਹ ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਘਰੇਲੂ ਲੜਾਈ ਝਗੜੇ ਦੇ ਮਸਲੇ ਦੀ ਘਟਨਾ ਜਾਪਦੀ ਹੈ।

Related posts

Statement by the Prime Minister to mark the New Year

Gagan Oberoi

ਕੈਨੇਡਾ ਸਿਆਸਤ ਤੋਂ ਸੰਨਿਆਸ ਲੈ ਰਹੀ ਹੈ ਮੈਕੇਨਾ !

Gagan Oberoi

Air Canada Urges Government to Intervene as Pilots’ Strike Looms

Gagan Oberoi

Leave a Comment