ਕੈਲਗਰੀ, ਕੈਨੇਡਾ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਕੈਨੇਡਾ ਭਰ ‘ਚ ਕੁਲ ਮਰੀਜ਼ਾਂ ਦੀ ਗਿਣਤੀ 30,670 ਹੋ ਗਈ ਹੈ। ਸਭ ਤੋਂ ਵਧ ਮਰੀਜ਼ 15857 ਕਿਊਬਿਕ ਸੂਬੇ ‘ਚ ਹਨ ਅਤੇ ਇਥੇ ਹੁਣ ਤੱਕ ਸਭ ਤੋਂ ਵੱਧ 630 ਲੋਕਾਂ ਆਪਣੀ ਜਾਨ ਇਸ ਮਹਾਂਮਾਰੀ ਕਾਰਨ ਗੁਆ ਚੁੱਕੇ ਹਨ। ਅਲਬਰਟਾ ‘ਚ ਕੋਰੋਨਾਵਾਇਰਸ ਦੇ ਕੁਲ ਕੇਸ 2158 ਹੋ ਚੁੱਕੇ ਹਨ ਅਤੇ ਸੂਬੇ ‘ਚ 50 ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ। ਅੱਜ ਅਲਬਰਟਾ ਸੂਬੇ ‘ਚ ਕੁਲ 162 ਨਵੇਂ ਮਰੀਜ਼ ਮਿਲੇ ਹਨ ਦੋ ਹੋਰ ਮੌਤਾਂ ਹੋਣ ਤੋਂ ਬਾਅਦ ਇਹ ਅੰਕੜੇ ਜਾਰੀ ਕੀਤੇ ਗਏ। ਅੱਜ ਹੋਈਆਂ ਮੌਤਾਂ ‘ਚ ਇੱਕ 70 ਸਾਲ ਦਾ ਵਿਅਕਤੀ ਕੈਲਗਰੀ ਜ਼ੋਨ ਅਤੇ ਦੂਜੀ ਮੌਤ 80 ਸਾਲ ਦੀ ਇੱਕ ਔਰਤ ਨਾਰਥ ਜ਼ੋਨ ਤੋਂ ਸੀ। ਓਨਟਾਰੀਓ ਵਿਚ 8961 ਕੇਸ ਹਨ ਅਤੇ 423 ਮੌਤਾਂ ਹੋਈਆਂ ਹਨ, ਬੀ.ਸੀ. ਵਿਚ 44 ਨਵੇਂ ਕੇਸ ਆਏ ਹਨ ਅਤੇ 3 ਹੋਰ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ।