ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ। ਕੈਲੀਫੋਰਨੀਆਂ ਦੇ ਤੱਟ ਤੇ ਖੜ੍ਹੇ ਸਮੁੰਦਰੀ ਜਹਾਜ਼ ‘ਚੋਂ ਵੀ 21 ਨਵੇਂ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਟੈਸਟ ਕਿੱਟਾਂ ਦੀ ਕਮੀ ਦੇ ਚੱਲਦਿਆ ਕੈਨੇਡਾ ‘ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ, ਪਰ ਕੈਨੇਡਾ ‘ਚ ਹਾਲੇ ਤੱਕ ਇਸ ਕੋਰੋਨਾਵਾਇਰਸ ਨਾਲ ਪੀੜ੍ਹਤ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ। 5 ਮਾਰਚ ਤੱਕ ਕੈਨੇਡਾ ‘ਚ 45 ਕੇਸ ਕੋਰੋਨਾਵਾਇਰਸ ਦੇ ਸਨ ਪਰ ਕੱਲ੍ਹ ਤੱਕ ਇਨ੍ਹਾਂ ਦੀ ਗਿਣਤੀ ਵੱਧ ਕੇ 51 ਹੋ ਚੁੱਕੀ ਹੈ ਅਤੇ ਕੈਨੇਡਾ ਦੀ ਸਭ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਟਰਾਂਟੋ ‘ਚ 4 ਨਵੇਂ ਕੇਸ ਸਾਹਮਣੇ ਆਏ ਹਨ। ਉਨਟਾਂਰੀਓ ‘ਚ ਵੀ ਦੋ ਨਵੇਂ ਕੇਸ ਮਿਲੇ ਹਨ ਜੋ ਕਿ ਕੈਲੀਫੋਰਨੀਆ ਦੇ ਜਹਾਜ਼ ਗ੍ਰੈਡ ਪ੍ਰਿੰਸਸ ਨਾਲ ਹੀ ਸਬੰਧਤ ਹਨ। ਜਾਣਕਾਰੀ ਅਨੁਸਾਰ ਮੈਕਸੀਕੋ ਤੋਂ ਸਾਨਫਰਾਂਸਿਸਕੋ ਆਏ ਇਸ ਜਹਾਜ਼ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਜੋ ਕਿ ਕੋਰੋਨਾਵਾਇਰਸ ਨਾਲ ਪੀੜ੍ਹਤ ਦੱਸੇ ਜਾ ਰਹੇ ਹਨ ਇਨ੍ਹਾਂ ਦੀ ਮੌਤ ਤੋਂ ਬਾਅਦ ਹੀ ਜਹਾਜ਼ ਨੂੰ ਤੱਟ ‘ਤੇ ਹੀ ਰੋਕ ਲਿਆ ਗਿਆ ਅਤੇ ਇਸ ਜਹਾਜ਼ ‘ਚ ਹੁਣ ਤੱਕ 21 ਕੇਸ ਕੋਰੋਨਾਵਾਇਰਸ ਦੇ ਮਿਲੇ ਹਨ।