ਕੋਰੋਨਾਵਾਇਰਸ ਦੇ ਵੱਧਦੇ ਫੈਲਾਵ ਨੂੰ ਰੋਕਣ ਲਈ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੀਤਾ ਗਿਆ। ਜਿਸ ਤੋਂ ਬਾਅਦ ਸਾਫ਼ ਹੈ ਕਿ ਇਸ ਦਾ ਅਸਰ ਕਈ ਕਾਰੋਬਾਰੀਆਂ ਤੇ ਪਵੇਗਾ। ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ 82 ਬਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਦੇ ਐਲਾਨ ਸਮੇਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹ ਸਹਾਇਤਾ ਰਾਸ਼ੀ ਕੈਨੇਡਾ ਦੇ ਅਰਥਚਾਰੇ ਦੀ ਮਜ਼ਬੂਤੀ ਬਣਾਈ ਰੱਖ ਲਈ ਹੀ ਕੀਤਾ ਗਿਆ ਹੈ ਤਾਂ ਕਿ ਜਿਨ੍ਹਾਂ ਕਾਰੋਬਾਰੀਆਂ ਤੇ ਇਨ੍ਹਾਂ ਪਾਬੰਧੀਆਂ ਦਾ ਅਸਰ ਪਵੇਗਾ ਉਨ੍ਹਾਂ ਨੂੰ ਇਸ ਰਾਸ਼ੀ ਰਾਹੀਂ ਰਾਹਤ ਦਿੱਤੀ ਜਾ ਸਕੇ। ਪਰ ਕਈ ਛੋਟੇ ਕਾਰੋਬਾਰੀਆਂ ਨੂੰ ਇਹ ਵੀ ਚਿੰਤਾ ਸਤਾ ਰਹੀ ਹੈ ਕਿ ਇਹ ਹਾਲਾਤ ਇੰਝ ਕਦੋਂ ਤੱਕ ਜਾਰੀ ਰਹਿਣਗੇ ਅਤੇ ਅੱਗੋਂ ਹੋਰ ਕੀ ਕੀ ਪਾਬੰਦੀਆਂ ਲੱਗ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਹੁਣ 250 ਤੋਂ ਵੱਧ ਲੋਕਾਂ ਦੇ ਇਕੱਠ, ਸਕੂਲ, ਕਾਲਜ ਯੂਨੀਵਰਸਿਟੀਆਂ, ਚਾਇਲਡ ਕੇਅਰ ਸੈਂਟਰ ਆਦਿ ਸਭ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਘਰ ‘ਚੋਂ ਲੋੜ ਅਨੁਸਾਰ ਘੱਟ ਤੋਂ ਘੱਟ ਬਾਹਰ ਨਿਕਲਣ ਲਈ ਕਿਹਾ ਜਾ ਰਿਹਾ ਹੈ।
previous post