International

ਕੁਈਨਜ਼ ਬਿਜ਼ਨਸ ਦੇ ਮਾਲਕ  ਮੁਲਾਜ਼ਮਾਂ ਦੇ 1.5 ਮਿਲੀਅਨ ਡਾਲਰ ਤਨਖਾਹਾਂ ਦੇਗਬਨ ਦਾ ਦੋਸ਼

ਸਿਟੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਦਿੱਤੇ ਕਰੋੜਾਂ ਦੇ ਠੇਕਿਆਂ ਵਿਚੋਂ ਦਰਜਨਾਂ  ਮੁਲਾਜ਼ਮਾਂ ਨਾਲ ਧੋਖਾਧੜੀ
ਮੁਲਜ਼ਮ ਦੀ ਪਛਾਣ ਜਗਦੀਪ ਦਿਓਲ ਵਜੋਂ ਹੋਈ
ਨਿਊਯਾਰਕ : ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੈਲਿੰਡਾ ਕਾਟਜ਼ ਦੇ ਨਾਲ ਨਿਊਯਾਰਕ ਸਿਟੀ ਜਾਂਚ ਕਮਿਸ਼ਨਰ ਮਾਰਗਰੇਟ ਗਾਰਨੈਟ ਦੇ ਵਿਭਾਗ ਨੇਬੀਤੇ ਦਿਨੀਂ ਐਲਾਨ ਕੀਤਾ ਕਿ ਕੁਈਨਜ਼ ਕਾਊਂਟੀ ਦੀ ਗ੍ਰੈਂਡ ਜਿਊਰੀ ਨੇ ਇਥੋਂ ਦੇ ਇੱਕ ਕਾਰੋਬਾਰੀ ਮਾਲਕ ਅਤੇ ਉਸਦੀ ਕੰਪਨੀ ਲੇਜ਼ਰ ਇਲੈਕਟ੍ਰੀਕਲ ਕਾਂਟ੍ਰੈਕਟਿੰਗ ਇੰਕ ਉਪਰ ਨਿਊਯਾਰਕ ਸਿਟੀ ਪਬਲਿਕ ਸਕੂਲਜ਼ ਵਿਚ ਜਨਤਕ ਕੰਮਾਂ ਦੇ ਪ੍ਰੋਜੈਕਟਾਂ ‘ਤੇ ਲਗਾਏ ਗਏ ਕਾਮਿਆਂ ਨੂੰ ਤਨਖਾਹਾਂ ਦੇਣ ਵਿਚ ਅਸਫਲ ਰਹਿਣ, ਫਰਾਡ ਕਰਨ ਅਤੇ ਘੱਟ ਮਿਹਨਤਾਨੇਦੇਣ ਵਰਗੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਹੈ। ਸਾਲ 2014 ਤੋਂ 2018 ਤੱਕ ਮੁਲਜ਼ਮ ਕੰਪਨੀ ਨੇ ਨਿਊਯਾਰਕ ਸਿਟੀ ਸਕੂਲ ਕੰਸਟ੍ਰਕਸ਼ਨ ਅਥਾਰਿਟੀ ਅਤੇ ਨਿਊਯਾਰਕ ਸਿਟੀ ਸਿੱਖਿਆ ਵਿਭਾਗ ਨਾਲ ਸ਼ਹਿਰ ਦੇਸਕੂਲਾਂ ਵਿਚ ਬਿਜਲੀ ਦੇ ਕੰਮਾਂ ਨੂੰ ਕਰਨ ਲਈ ਕਰੋੜਾਂ ਡਾਲਰ ਦਾ ਠੇਕਾ ਕੀਤਾ ਸੀ।
ਡਿਸਟ੍ਰਿਕਟ ਅਟਾਰਨੀ ਕਾਟਜ਼ ਨੇ ਦੱਸਿਆ ਕਿ ਇਸ ਵਪਾਰਕ ਮਾਲਕ ਨੇ ਕਥਿਤ ਤੌਰ ‘ਤੇ 1.5 ਮਿਲੀਅਨ ਡਾਲਰ ਤੋਂ ਵੱਧ ਦਾ ਮਿਹਨਤੀ ਕਰਮਚਾਰੀਆਂ ਦਾ ਮਿਹਨਤਾਨਾ ਹੜੱਪ ਕਰ ਲਿਆ ਹੈ। ਸ਼ੁਕਰ ਹੈ ਕਿ ਕਾਫੀ ਗਿਣਤੀ ਵਿਚ  ਕਰਮਚਾਰੀ ਇਸ ਭ੍ਰਿਸ਼ਟਾਚਾਰ ਦੀ ਰਿਪੋਰਟ ਕਰਨ ਲਈ ਅੱਗੇ ਆਏਅਤੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਕੁੱਲ 11 ਕਾਮਿਆਂ ਨਾਲ ਕਥਿਤ ਤੌਰ ‘ਤੇ ਧੋਖਾਧੜੀ ਹੋਈ ਹੈ। ਮੁਲਜ਼ਮ ਨੂੰ ਇਸ ਕਥਿਤ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਕਮਿਸ਼ਨਰ ਗਾਰਨੈਟ ਨੇ ਦੱਸਿਆ ਕਿ ਸਰਕਾਰੀ ਪ੍ਰੋਜੈਕਟਾਂ ਉਪਰ ਕੰਮ ਕਰਨ ਵਾਲੇ ਕਾਮਿਆਂ ਦੀ ਕਿਰਤ ਲਈ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਲਾਗੂ ਦਰਾਂ ‘ਤੇ ਮਿਹਨਤਾਨੇ ਦੀ ਅਦਾਇਗੀ ਹੋਣੀ ਚਾਹੀਦੀ ਹੈ। ਇਨ੍ਹਾਂ ਮੁਲਜ਼ਮਾਂ ਨੇ ਵੱਖ-ਵੱਖ ਸਕੀਮਾਂ ਰਾਹੀਂ ਕਰਮਚਾਰੀਆਂ ਨੂੰ ਘਟ ਅਦਾਇਗੀ ਕੀਤੀ ਹੈ, ਜਿਨਾਂ ਵਿਚ ਘੰਟਿਆਂ ਦੀ ਦਰ ‘ਤੇ ਅਦਾਇਗੀ ਦੀ ਝੂਠੀ ਪ੍ਰਕਿਰਿਆ, ਲਾਭ ਦੇਣ ਵਿਚ ਅਸਫਲ ਰਹਿਣਾ ਅਤੇ ਨਿਊਯਾਰਕ ਸਿਟੀ ਸਕੂਲ ਕੰਸਟ੍ਰਕਸ਼ਨ ਅਥਾਰਿਟੀ ਅਤੇ ਸਿਟੀ ਸਿੱਖਿਆ ਵਿਭਾਗ ਨੂੰ ਫਰਜ਼ੀ ਤਨਖਾਹ ਸਲਿੱਪਾਂ ਪੇਸ਼ ਕਰਨ ਵਰਗੀਆਂ ਸਕੀਮਾਂ ਸ਼ਾਮਲ ਹਨ। ਇਸ ਦੇ ਸਿਟੇ ਵਜੋਂ ਕਾਮਿਆਂ ਦੇ ਮਿਹਨਤਾਨੇ ਵਿਚੋਂ 1.5 ਮਿਲੀਅਨ ਡਾਲਰ ਨਾਲੋਂ ਵਧ ਦੀ ਚੋਰੀ ਕੀਤੀ ਗਈ ਹੈ। ਇਹ ਦਾਅਵਾ ਕਰਮਚਾਰੀਆਂ ਵੱਲੋਂ ਲਾਏ ਦੋਸ਼ਾਂ ਅਤੇ ਅਦਾਲਤ ਵਿਚ ਪੇਸ਼ ਕੀਤੇ ਦਸਤਾਵੇਜ਼ਾਂ ਵਿਚ ਕੀਤਾ ਗਿਆ ਹੈ। ਇਹ ਇੱਕ ਅਪਰਾਧਕ ਵਤੀਰਾ ਹੈ ਜੋ ਿਕ ਸਰਕਾਰ ਲਈ ਇੱਕ ਤਰਜੀਹੀ ਮੁੱਦਾ ਹੈ ਕਿਉਂਕਿ ਇਸ ਵਿਚ ਕਾਮਿਆਂ ਦਾ ਸ਼ੋਸ਼ਣ ਹੋਇਆ ਅਤੇ ਸਰਕਾਰੀ ਪੈਸਾ ਬਰਬਾਦ ਹੋਇਆ ਹੈ, ਇਸ ਨਾਲ ਉਨ੍ਹਾਂ ਮੁਕਾਬਲੇ ਦੇ ਕਾਰੋਬਾਰਾਂ ਨੂੰ ਨੁਕਸਾਨ ਹੁੰਦਾ ਹੈ ਜੋ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਦੇ ਹਨ।  ਡੀਓਆਈ  ਇਸ ਮਾਮਲੇ ਵਿਚ ਕੁਈਨਜ਼ ਡਿਸਟ੍ਰਿਕਟ ਅਟਾਰਨੀ ਦਫ਼ਤਰ ਵੱਲੋਂ ਸਰਗਰਮੀ ਨਾਲ ਭਾਗ ਲੈਣ ‘ਤੇ ਉਨ੍ਹਾਂ ਦਾ ਧੰਨਵਾਦ ਕਰਦਾ ਹੈ। ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਮੁਲਜ਼ਮ ਦੀ ਪਛਾਣ ਜਗਦੀਪ ਦਿਓਲ ਵਜੋਂ ਕੀਤੀ ਹੈ, ਜੋ ਕਿ 36 ਸਾਲ ਦੇ ਹਨ ਅਤੇ 262ਵੀਂ ਸਟ੍ਰੀਟ ਗਲੈਨ ਓਕਸ, ਕੁਈਨਜ਼ ਦੇ ਵਾਸੀ ਹਨ ਅਤੇ ਉਨ੍ਹਾਂ ਦੀ ਕੰਪਨੀ ਦਾ ਨਾਮ ਲੇਜ਼ਰ ਇਲੈਕਟ੍ਰੀਕਲ ਕਾਨਟ੍ਰੈਕਿਟਿੰਗ ਇੰਕ ਹੈ। ਮੁਲਜ਼ਮ ਉਪਰ ਦੂਜੇ ਦਰਜੇ ਦੀ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਜਿਸ ਦੇ ਤਹਿਤ ਦੱਸਿਆ ਗਿਆ ਹੈ ਕਿ ਉਹ ਲਾਗੂ ਦਰਾਂ ‘ਤੇ ਮਿਹਨਤਾਨਾ ਦੇਣ ਵਿਚ ਅਸਫਲ ਰਹੇ ਹਨ। ਇਸ ਦੇ ਨਾਲ ਹੀ ਫਰਜ਼ੀ ਸਕੀਮਾਂ ਘੜ ਕੇ ਧੋਖਾਧੜੀ ਕਰਨ ਦੇ ਪਹਿਲੇ ਦਰਜੇ ਦੇ ਦੋਸ਼ ਲਗਾਏ ਗਏ ਹਨ। ਮੁਲਜ਼ਮ ਨੂੰ ਕੁਈਨਜ਼ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਜਸਟਿਸ ਬੈਰੀ ਐਸ ਕਰੋਨ ਕੋਲ ਪੇਸ਼ ਕੀਤਾ ਗਿਆ। ਜਿਨ੍ਹਾਂ ਨੇ ਮੁਲਜ਼ਮ ਨੂੰ 6 ਅਪ੍ਰੈਲ ਨੂੰ ਦੁਬਾਰਾ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਜੇਕਰ ਮੁਲਜ਼ਮ ਦੇ ਦੋਸ਼ ਸਾਬਤ ਹੋ ਗਏ ਤਾਂ ਉਸ ਨੂੰ ਘੱਟੋ ਘੱਟ 15 ਸਲ ਦੀ ਜੇਲ੍ਹਹੋ ਸਕਦੀ ਹੈ।

Related posts

Apple iPhone 16 being launched globally from Indian factories: Ashwini Vaishnaw

Gagan Oberoi

Navratri Special: Kuttu Ka Dosa – A Crispy Twist to Your Fasting Menu

Gagan Oberoi

2025 SALARY INCREASES: BUDGETS SLOWLY DECLINING

Gagan Oberoi

Leave a Comment