Entertainment

ਕੀ ਵਿਆਹ ਤੋਂ ਪਹਿਲਾਂ ਹੀ ਪ੍ਰੈਗਨਟ ਦੀ ਨੇਹਾ ਕੱਕੜ?

ਵਿਆਹ ਦੇ ਡੇਢ ਮਹੀਨੇ ਬਾਅਦ ਹੀ ਨੇਹਾ ਕੱਕੜ ਦੀ ਅਜਿਹੀ ਪੋਸਟ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਨੇਹਾ ਕੱਕੜ ਦੀ ਇਹ ਇੰਸਟਾਗ੍ਰਾਮ ਪੋਸਟ ਸੁਰਖੀਆਂ ‘ਚ ਹੈ। ਨੇਹਾ ਨੇ ਇੱਕ ਫੋਟੋ ਪੋਸਟ ਕੀਤੀ ਹੈ, ਜਿਸ ਵਿੱਚ ਲੱਗ ਰਿਹਾ ਹੈ ਕਿ ਉਹ ਗਰਭਵਤੀ ਹੈ। ਗਾਇਕਾ ਨੇਹਾ ਕੱਕੜ ਨੇ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਕਿਹਾ।  ਨੇਹਾ ਕੱਕੜ ਦੀ ਇਸ ਇੰਸਟਾਗ੍ਰਾਮ ਪੋਸਟ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਗਰਭਵਤੀ ਹੈ। ਇਹ ਵੀ ਹੋ ਸਕਦਾ ਹੈ ਕਿਸੇ ਐਲਬਮ ਸ਼ੂਟਿੰਗ ਲਈ ਇਸ ਤਰ੍ਹਾਂ ਦਾ ਗੈੱਟਅੱਪ ਬਣਾਇਆ ਹੋਵੇ। ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਵਿਆਹ ਦਾ ਗਾਣਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੀ ਉਸਨੇ ਵਿਆਹ ਬਾਰੇ ਜਾਣਕਾਰੀ ਦਿੱਤੀ। ਦੱਸ ਦੇਈਏ, ਦੋਵੇਂ ਇਸ ਪੋਸਟ ‘ਚ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਫੋਟੋ ਵਿੱਚ ਨੇਹਾ ਬਹੁਤ ਹੀ ਪਿਆਰੇ ਅੰਦਾਜ਼ ਵਿੱਚ ਬੇਬੀ ਬੰਪ ਨੂੰ ਫੜ ਕੇ ਖੜ੍ਹੀ ਹੈ।

Related posts

Delta Offers $30K to Passengers After Toronto Crash—No Strings Attached

Gagan Oberoi

Hypocrisy: India as Canada bans Australian outlet after Jaishankar’s presser aired

Gagan Oberoi

ਕਪਿਲ ਨੇ ਸੁਨੀਲ ਗਰੋਵਰ ਦੇ ਜਨਮ ਦਿਨ ‘ਤੇ ਕੀਤਾ ਟਵੀਟ, ਮੰਗੀ ਇਹ ਖਾਸ ਦੁਆ

Gagan Oberoi

Leave a Comment