ਯੂਕਰੇਨ ਵਿੱਚ ਚੱਲ ਰਹੀ ਲੜਾਈ ਦੇ ਵਿਚਕਾਰ ਜ਼ੁਬਾਨੀ ਜਵਾਬੀ ਹਮਲੇ ਦੀ ਲੜਾਈ ਵੀ ਤੇਜ਼ ਹੋ ਗਈ ਹੈ। ਰੂਸ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਅਮਰੀਕਾ ਯੂਕਰੇਨ ਵਿੱਚ ਜੈਵਿਕ ਹਥਿਆਰ ਬਣਾ ਰਿਹਾ ਹੈ। ਇਨ੍ਹਾਂ ਦੋਸ਼ਾਂ ‘ਤੇ ਰੂਸ ਦੀ ਵੱਲੋ ਅਮਰੀਕਾ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਨਾਲ ਕੌਮਾਂਤਰੀ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਰੂਸ ਨੇ ਬੁੱਧਵਾਰ ਨੂੰ ਮੰਗ ਕੀਤੀ ਕਿ ਅਮਰੀਕਾ ਦੁਨੀਆ ਨੂੰ ਦੱਸੇ ਕਿ ਉਸਨੇ ਯੂਕਰੇਨ ਵਿੱਚ ਇੱਕ ਫੌਜੀ ਜੈਵਿਕ ਪ੍ਰੋਗਰਾਮ ਦੀ ਮਦਦ ਕਿਉਂ ਕੀਤੀ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਇਨ੍ਹਾਂ ਦੋਸ਼ਾਂ ‘ਤੇ ਅਮਰੀਕਾ ਤੋਂ ਸਪੱਸ਼ਟੀਕਰਨ ਮੰਗਿਆ ਹੈ। ਹਾਲਾਂਕਿ ਯੂਕਰੇਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਇੰਨਾ ਹੀ ਨਹੀਂ ਪੈਂਟਾਗਨ ਦੇ ਬੁਲਾਰੇ ਨੇ ਵੀ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਦੱਸਿਆ ਹੈ।