Canada

ਕਿਊਬਿਕੁਆ ਦੇ ਐਮਪੀ ਨੂੰ ਨਸਲਵਾਦੀ ਦੱਸਣ ਤੋਂ ਬਾਅਦ ਜਗਮੀਤ ਸਿੰਘ ਨੂੰ ਜਾਣਾ ਪਿਆ ਹਾਊਸ ਆਫ ਕਾਮਨਜ਼ ਤੋਂ ਬਾਹਰ

ਓਟਾਵਾ : ਅੱਜ ਹਾਊਸ ਆਫ਼ ਕਾਮਨਜ਼ ਦੀ ਸਪੈਸ਼ਲ ਸਿਟਿੰਗ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਬਲਾਕ ਕਿਊਬਿਕੁਆ ਦੇ ਐਮਪੀ ਨੂੰ ਨਸਲਵਾਦੀ ਦੱਸਣ ਤੋਂ ਬਾਅਦ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਹਾਊਸ ਆਫ ਕਾਮਨਜ਼ ਤੋਂ ਬਾਹਰ ਜਾਣਾ ਪਿਆ। ਜ਼ਿਕਰਯੋਗ ਹੈ ਕਿ ਆਰਸੀਐਮਪੀ ਦੇ ਪੂਰੇ ਸਿਸਟਮ ਵਿੱਚ ਨਸਲਵਾਦ ਭਾਰੂ ਹੋਣ ਦੇ ਮਾਮਲੇ ਵਿਚ ਮਤੇ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਜਗਮੀਤ ਸਿੰਘ ਨੇ ਥੈਰੇਨ ਨੂੰ ਨਸਲਵਾਦੀ ਕਹਿ ਦਿੱਤਾ।ਇਸ ਤੋਂ ਬਾਅਦ ਬਲਾਕ ਕਿਊਬਿਕੁਆ ਦੇ ਹਾਊਸ ਲੀਡਰ ਐਲੇਨ ਥੈਰੇਨ ਤੋਂ ਮੁਆਫੀ ਮੰਗਣ ਤੋਂ ਇਨਕਾਰ ਕਰਨ ਤੋਂ ਬਾਅਦ ਜਗਮੀਤ ਸਿੰਘ ਨੂੰ ਹਾਊਸ ਤੋਂ ਬਾਹਰ ਕਰ ਦਿੱਤਾ ਗਿਆ।ਪ੍ਰੈੱਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ ਅਤੇ ਕਾਇਮ ਰਹਿਣਗੇ।ਜਗਮੀਤ ਸਿੰਘ ਨੇ ਆਖਿਆ ਕਿ ਅਸੀਂ ਨਸਲਵਾਦ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਸਕਦੇ? ਅਸੀਂ ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਕੁਝ ਕਿਉਂ ਨਹੀਂ ਕਰ ਸਕਦੇ ਜੋ ਨਸਲਵਾਦ ਦਾ ਸ਼ਿਕਾਰ ਹੋ ਰਹੇ ਹਨ? ਅਸੀਂ ਕੁਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨ੍ਹਾਂ ਕਿਵੇਂ ਕਰ ਸਕਦਾ ਹੈ?

Related posts

Disaster management team lists precautionary measures as TN braces for heavy rains

Gagan Oberoi

Modi and Putin to Hold Key Talks at SCO Summit in China

Gagan Oberoi

Firing between two groups in northeast Delhi, five injured

Gagan Oberoi

Leave a Comment