Entertainment

ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਆਇਆ ਨੰੰਨ੍ਹਾ ਮਹਿਮਾਨ, ਪਤਨੀ ਗਿੰਨੀ ਨੇ ਦਿੱਤਾ ਪੁੱਤਰ ਨੂੰ ਜਨਮ

ਨਵੀਂ ਦਿੱਲੀ- ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ। ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਸੋਮਵਾਰ ਸਵੇਰੇ ਸਾਢੇ ਪੰਜ ਵਜੇ ਪੁੱਤਰ ਨੂੰ ਜਨਮ ਦਿੱਤਾ ਹੈ। ਕਪਿਲ ਨੇ ਇਹ ਜਾਣਕਾਰੀ ਖੁਦ ਟਵਿਟਰ ’ਤੇ ਦਿੱਤੀ। ਉਨ੍ਹਾਂ ਨੇ ਅਪਣੇ ਟਵੀਟ ਵਿਚ ਲਿਿਖਆ ਕਿ ‘ਨਮਸਕਾਰ, ਅੱਜ ਸਵੇਰੇ ਸਾਨੂੰ ਭਗਵਾਨ ਦੇ ਆਸ਼ੀਰਵਾਦ ਦੇ ਰੂਪ ਵਿਚ ਇੱਕ ਬੇਟਾ ਮਿਿਲਆ ਹੈ, ਈਸ਼ਵਰ ਦੀ ਕ੍ਰਿਪਾ ਨਾਲ ਬੱਚਾ ਅਤੇ ਮਾਂ ਦੋਵੇਂ ਠੀਕ ਠਾਕ ਹਨ, ਤੁਹਾਡੇ ਪਿਆਰ ਅਤੇ ਦੁਆਵਾਂ ਲਈ ਸਾਰਿਆਂ ਦਾ ਸ਼ੁਕਰੀਆ, ਗਿੰਨੀ ਅਤੇ ਕਪਿਲ। ਕਪਿਲ ਸ਼ਰਮਾ ਦੇ ਇਹ ਟਵੀਟ ਕਰਦੇ ਹੀ ਫੈਂਸ ਉਨ੍ਹਾਂ ਵਧਾਈਆਂ ਦੇ ਰਹੇ ਹਨ।

Related posts

Cannes Film Festival : ਕਾਨ ਫਿਲਮ ਮਹਾਉਤਸਵ ‘ਚ ਦਿਸੇਗਾ ਭਾਰਤੀ ਸਿਨੇਮਾ ਦਾ ਰਲ਼ਿਆ-ਮਿਲਿਆ ਚਿਹਰਾ

Gagan Oberoi

Shehnaaz Gill Video : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦਾ ਗੀਤ ‘ਦਿਲ ਕੋ ਕਰਾਰ ਆਇਆ’ ਗਾਇਆ, ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ

Gagan Oberoi

Noida International Airport to Open October 30, Flights Set for Post-Diwali Launch

Gagan Oberoi

Leave a Comment