National

ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਉਪ ਮੁੱਖ ਮੰਤਰੀ ਸਣੇ 64 ਆਗੂਆਂ ਨੇ ਦਿੱਤਾ ਅਸਤੀਫਾ

ਕਾਂਗਰਸ ਨੂੰ ਮੰਗਲਵਾਰ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਇੱਕ ਪਾਸੇ ਜਿੱਥੇ ਪਾਰਟੀ ਗੁਲਾਮ ਨਬੀ ਆਜ਼ਾਦ ਦੇ ਜਾਣ ਤੋਂ ਬਾਅਦ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜੰਮੂ-ਕਸ਼ਮੀਰ ਵਿੱਚ ਪਾਰਟੀ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਚੱਲ ਰਿਹਾ ਹੈ। ਮੰਗਲਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ ਸਮੇਤ 64 ਨੇਤਾਵਾਂ ਨੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਹੈ।

ਮੰਗਲਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ, ਸਾਬਕਾ ਵਿਧਾਇਕ ਬਲਵਾਨ ਸਿੰਘ, ਸਾਬਕਾ ਮੰਤਰੀ ਡਾਕਟਰ ਮਨੋਹਰ ਲਾਲ ਸ਼ਰਮਾ, ਸੂਬਾ ਕਾਂਗਰਸ ਜਨਰਲ ਸਕੱਤਰ ਵਿਨੋਦ ਮਿਸ਼ਰਾ, ਵਿਨੋਦ ਸ਼ਰਮਾ, ਨਰਿੰਦਰ ਸ਼ਰਮਾ ਸਣੇ 64 ਆਗੂਆਂ ਨੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਸਾਰੇ ਆਗੂਆਂ ਨੇ ਜੰਮੂ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਛੱਡ ਕੇ ਗੁਲਾਮ ਨਬੀ ਆਜ਼ਾਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ ਮੰਗਲਵਾਰ ਨੂੰ ਕਾਂਗਰਸ ਜੰਮੂ ‘ਚ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ। ਏਆਈਸੀਸੀ ਦੀ ਜੰਮੂ-ਕਸ਼ਮੀਰ ਤੇ ਲੱਦਾਖ ਮਾਮਲਿਆਂ ਦੀ ਇੰਚਾਰਜ ਰਜਨੀ ਪਾਟਿਲ ਤੇ ਨਵ-ਨਿਯੁਕਤ ਸੂਬਾ ਪ੍ਰਧਾਨ ਵਿਕਾਰ ਰਸੂਲ ਮੰਗਲਵਾਰ ਨੂੰ ਜੰਮੂ ਪਹੁੰਚ ਰਹੇ ਹਨ। ਦੋਵਾਂ ਆਗੂਆਂ ਦਾ ਜੰਮੂ ਹਵਾਈ ਅੱਡੇ ਤੋਂ ਪਾਰਟੀ ਹੈੱਡਕੁਆਰਟਰ ਤਕ ਰੈਲੀ ਦੇ ਰੂਪ ਵਿੱਚ ਸਵਾਗਤ ਕਰਕੇ ਪਾਰਟੀ ਦਾ ਡੈਮੇਜ ਕੰਟਰੋਲ ਕਰਨ ਦੀ ਯੋਜਨਾ ਹੈ।

Related posts

Donald Trump Continues to Mock Trudeau, Suggests Canada as 51st U.S. State

Gagan Oberoi

ਬੱਸ ਵਿੱਚੋਂ ਉਤਰਨ ਸਮੇਂ ਸੜਕ ’ਤੇ ਡਿੱਗੀ ਲੜਕੀ

Gagan Oberoi

Salman Khan’s ‘Sikandar’ teaser postponed due to this reason

Gagan Oberoi

Leave a Comment