ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦ ਕਸ਼ਮੀਰ ਫਾਈਲਜ਼ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕ ਮੰਗ ਕਰ ਰਹੇ ਹਨ ਕਿ ਫਿਲਮ ਨੂੰ ਟੈਕਸ ਮੁਕਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਕਹਿ ਰਹੇ ਹਨ ਕਿ ਕਸ਼ਮੀਰ ਫਾਈਲਜ਼ ਟੈਕਸ ਮੁਕਤ ਹੋਣੀਆਂ ਚਾਹੀਦੀਆਂ ਹਨ। ਇਸ ਨੂੰ ਯੂਟਿਊਬ ‘ਤੇ ਪਾ ਦਿਓ ਫਰੀ ਹੀ ਫ੍ਰੀ ਹੋ ਜਾਵੇਗੀ। ਇਸ ਨੂੰ ਟੈਕਸ ਮੁਕਤ ਕਿਉਂ ਕਰ ਰਹੇ ਹੋ? ਜੇਕਰ ਇਹ ਸ਼ੌਕ ਹੈ ਤਾਂ ਵਿਵੇਕ ਅਗਨੀਹੋਤਰੀ ਨੂੰ ਕਹੋ, ਉਹ ਯੂ–ਟਿਊਬ ‘ਤੇ ਪਾ ਦੇਣਗੇ। ਪੂਰੀ ਫਿਲਮ ਦੇਖ ਲਵਾਂਗੇ.. ਸਾਰੇ ਲੋਕ ਦੇਖਣਗੇ.. ਟੈਕਸ ਫ੍ਰੀ ਦੀ ਕੀ ਲੋੜ ਹੈ।”
ਕੇਜਰੀਵਾਲ ਦਾ ਦ ਕਸ਼ਮੀਰ ਫਾਈਲਜ਼ ਨੂੰ ਟੈਕਸ ਫਰੀ ਕਰਨ ਦੀ ਮੰਗ ‘ਤੇ ਜਵਾਬ
ਆਦਰਸ਼ ਗੁਪਤਾ ਨੇ ਉਠਾਇਆ ਇਹ ਸਵਾਲ
ਅਰਵਿੰਦ ਕੇਜਰੀਵਾਲ ਨੇ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਦਿੱਤੀ ਹੈ ਜਦੋਂ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦਰਸ਼ ਗੁਪਤਾ ਨੇ ਕਸ਼ਮੀਰ ਫਾਈਲਜ਼ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਸੀ।
ਫਿਲਮ ਨੂੰ ਟੈਕਸ ਫ੍ਰੀ ਨਾ ਕਰਨ ‘ਤੇ ਉਨ੍ਹਾਂ ਕਿਹਾ ਸੀ ਕਿ ਜੇਐਨਯੂ ‘ਚ ਭਾਰਤ ਤੇਰੇ ਟੁਕੜੇ ਹੋਂਗੇ ਵਰਗੇ ਨਾਅਰਿਆਂ ਦਾ ਸਮਰਥਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਸਰਜੀਕਲ ਸਟ੍ਰਾਈਕ ਅਤੇ ਭਾਰਤ ਦੇ ਸਵੈਮਾਣ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।