Punjab

ਕਲਯੁਗੀ ਮਾਂ ਨੇ 6 ਮਹੀਨੇ ਦੇ ਬੱਚੇ ਦੀ ਗਲਾ ਘੋਂਟ ਕੇ ਕਰ ਦਿੱਤੀ ਹੱਤਿਆ

ਸ਼ਾਹਕੋਟ: ਮਾਂ ਲਈ ਔਲਾਦ ਸਭ ਤੋਂ ਪਿਆਰੀ ਮੰਨੀ ਜਾਂਦੀ ਹੈ ਪਰ ਉਸ ਵੇਲੇ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਜਦੋਂ ਕੋਈ ਮਾਂ ਆਪਣੇ ਪੁੱਤ ਨੂੰ ਮਾਰ ਮੁਕਾਵੇ। ਸ਼ਾਹਕੋਟ ਦੇ ਨੇੜਲੇ ਪਿੰਡ ਮੀਏਂਵਾਲ ਅਰਾਈਆਂ ‘ਚ ਇਕ ਮਾਂ ਨੇ ਆਪਣੇ 6 ਮਹੀਨੇ ਦੇ ਮਾਸੂਮ ਨੂੰ ਗਲਾ ਘੁੱਟ ਤੇ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਮੁਤਾਬਕ ਮ੍ਰਿਤਕ ਬੱਚੇ ਸਮਰਪ੍ਰੀਤ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਤੇ ਕੰਮ ਗਿਆ ਸੀ ਤੇ ਸਮਰਪ੍ਰੀਤ ਦੀ ਦਾਦੀ ਵੀ ਘਰੋਂ ਬਾਹਰ ਸੀ। ਇਸ ਦੌਰਾਨ ਉਸ ਦੀ ਪਤਨੀ ਨਵਨੀਤ ਕੌਰ ਨੇ ਸਮਰਪ੍ਰੀਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਜਦੋਂ ਸਮਰਪ੍ਰੀਤ ਦੀ ਦਾਦੀ ਨੇ ਘਰ ਆਕੇ ਸਭ ਦੇਖਿਆ ਤਾਂ ਤੁਰੰਤ ਹਰਜਿੰਦਰ ਸਿੰਘ ਨੂੰ ਦੱਸਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਨਵਨੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਨਵਨੀਤ ਕੌਰ ਨੇ ਡਿਪਰੈਸ਼ਨ ਦੇ ਚੱਲਦਿਆਂ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ।

Related posts

ਟਰੂਡੋ ਨੂੰ ਦੋਹਰੀ ਮਾਰ; ਆਪਣੀ ਹੀ ਪਾਰਟੀ ਹੋ ਗਈ ਵਿਰੋਧੀ, ਚੋਣਾਂ ਚ ਕਰਨਾ ਪੈ ਸਕਦੈ ਹਾਰ ਦਾ ਸਾਹਮਣਾ

Gagan Oberoi

Tree-felling row: SC panel begins inspection of land near Hyderabad University

Gagan Oberoi

ਸ਼੍ਰੀ ਆਨੰਦਪੁਰ ਸਾਹਿਬ ਦੇ ਐਮ.ਪੀ. ਵਲੋਂ 85 ਲੱਖ ਦੇਣ ਦਾ ਐਲਾਨ

Gagan Oberoi

Leave a Comment