ਲੁਧਿਆਣਾ,- ਇਕ ਦਿਨ ਪਹਿਲਾਂ ਚਲਾਨ ਕੱਟੇ ਜਾਣ ਤੋਂ ਬਾਅਦ ਵੀ ਫਿਲਮ ਦੀ ਸ਼ੂਟਿੰਗ ਕਰ ਰਹੀ ਕਰੂ ਟੀਮ ਨੂੰ ਹੋਸ਼ ਨਹੀਂ ਆਈ। ਉਹ ਲੋਕ ਦੇਰ ਰਾਤ ਕਰਫਿਊ ਦੌਰਾਨ ਵੀ ਸ਼ੂਟਿੰਗ ਕਰਦੇ ਰਹੇ। ਹੁਣ ਪੁਲਿਸ ਨੇ ਫਿਲਮ ਅਦਾਕਾਰ ਜਿੰਮੀ ਸ਼ੇਰਗਿੱਲ ਸਣੇ ਚਾਰ ਲੋਕਾਂ ਦੇ ਖ਼ਿਲਾਫ਼ ਸਰਕਾਰੀ ਆਦੇਸ਼ਾਂ ਦੀ ਉਲੰਘਣਾ, 3 ਅਪੈਡਮਿਕ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਐੱਸਆਈ ਮਨਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁੰਬਈ ਦੇ ਬਰਸੋਵਾ ਪੰਚ ਮਾਰਗ ਸਥਿਤ ਪਾਰਕ ਪਲਾਜ਼ਾ ਨਿਵਾਸੀ ਈਸ਼ਵਰ ਨਿਵਾਸ, ਸਿਓੜਾ ਚੌਕ ਨਿਵਾਸੀ ਆਕਾਸ਼ਦੀਪ ਸਿੰਘ ਜੀਰਕਪੁਰ ਦੇ ਮਧੂਬਨ ਹੋਮ ਨਿਵਾਸੀ ਮਨਦੀਪ ਦੇ ਰੂਪ ’ਚ ਹੋਈ। ਪਿਛਲੇ ਤਿੰਨ ਦਿਨਾਂ ਤੋਂ ਟੀਮ ਦੇ ਮੈਂਬਰ ਆਰਿਆ ਸਕੂਲ ’ਚ ਇਕ ਪੰਜਾਬੀ ਫਿਲਮ ਦੀ ਸ਼ੁਟਿੰਗ ਕਰ ਰਹੇ ਸਨ।
ਸੋਮਵਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਫਿਜ਼ੀਕਲ ਡਿਸਟੈਂਸ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਕਿਸੇ ਨੇ ਆਪਣੇ ਮੂੰਹ ’ਤੇ ਮਾਸਕ ਨਹੀਂ ਪਾਇਆ। ਜਿਸ ਦੇ ਚੱਲਦੇ ਏਸੀਪੀ ਸੈਂਟ੍ਰਲ ਵਰਿਆਮ ਸਿੰਘ ਦੀ ਅਗਵਾਈ ’ਚ ਪਹੁੰਚੀ ਪੁਲਿਸ ਟੀਮ ਨੇ ਉਨ੍ਹਾਂ ਦੇ ਦੋ ਚਲਾਨ ਕੱਟ ਦਿੱਤੇ ਸੀ। ਮੰਗਲਵਾਰ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈੱਟ ’ਤੇ 150 ਦੇ ਕਰੀਬ ਲੋਕ ਮੌਜੂਦ ਹਨ। ਕਰਫਿਊ ਦੌਰਾਨ ਸ਼ੂਟਿੰਗ ਕੀਤੀ ਜਾ ਰਹੀ ਹੈ। ਸੂਚਨਾ ਦੇ ਆਧਾਰ ’ਤੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
previous post