Entertainment

ਕਪਿਲ ਸ਼ਰਮਾ ਦੀਆਂ ਵਧੀਆਂ ਮੁਸ਼ਕਿਲਾਂ, ਸ਼ੋਅ ਵਿਚ ਅਦਾਲਤ ਦਾ ਅਪਮਾਨ ਕਰਨ ’ਤੇ ਹੋਇਆ ਕੇਸ ਦਰਜ

ਮੁੰਬਈ: ਪੁਲਿਸ ਨੇ ਟੀਵੀ ਰਿਐਲਟੀ ਕਪਿਲ ਸ਼ਰਮਾ ਸ਼ੋਅ  ‘ਤੇ ਕੇਸ ਦਰਜ ਕੀਤਾ ਹੈ। ਇਹ ਐਫ਼ਆਈਆਰ ਸ਼ੋਅ ਦੌਰਾਨ ਇੱਕ ਅਦਾਕਾਰ ਵੱਲੋਂ ਕੋਰਟ ਰੂਮ ਦੇ ਸੀਨ ਵਿੱਚ ਸ਼ਰਾਬ ਦੇ ਸੇਵਨ ਕਰਨ ਸਬੰਧੀ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਕਪਿਲ ਸ਼ਰਮਾ ਸ਼ੋਅ ਵਿੱਚ ਕੋਰਟ ਦੀ ਮਰਿਆਦਾ ਭੰਗ ਕੀਤੀ ਗਈ ਹੈ। ਕੇਸ ਦੀ ਸੁਣਵਾਈ ਲਈ 1 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।

ਇੰਡੀਆ ਟੂਡੇ ਦੀ ਇੱਕ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ ਵਿੱਚ ਕਪਿਲ ਸ਼ਰਮਾ ਸ਼ੋਅ ਦੇ ਨਿਰਮਾਤਾਵਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਇੱਕ ਐਪੀਸੋਡ ਖਿਲਾਫ ਦਰਜ ਕੀਤੀ ਗਈ ਹੈ ਜਿੱਥੇ ਅਦਾਕਾਰਾਂ ਨੂੰ ਕੋਰਟ ਰੂਮ ਦਾ ਦ੍ਰਿਸ਼ ਫ਼ਿਲਮਾਉਂਦੇ ਹੋਏ ਸ਼ਰਾਬ ਪੀਂਦੇ ਹੋਏ ਦਿਖਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਕਥਿਤ ਤੌਰ ‘ਤੇ ਦੋਸ਼ ਲਾਇਆ ਕਿ ਅਦਾਕਾਰਾਂ ਨੇ ਅਦਾਲਤ ਦਾ ਨਿਰਾਦਰ ਕੀਤਾ।

Related posts

Hypocrisy: India as Canada bans Australian outlet after Jaishankar’s presser aired

Gagan Oberoi

ਰਿਲੀਜ਼ ਹੋਇਆ ਲਕਸ਼ਮੀ ਬੰਬ ਦਾ ਟ੍ਰੇਲਰ

Gagan Oberoi

ਮੁਸ਼ਕਿਲ ‘ਚ ਫਸੇ ਗਾਇਕ ਹਨੀ ਸਿੰਘ, ਪਤਨੀ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

Gagan Oberoi

Leave a Comment